ਵਿਜੇ ਸੋਨੀ, ਫਗਵਾੜਾ : ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਚੈਰੀਟੇਬਲ ਡਿਸਪੈਂਸਰੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਕਮਰਾ ਨੰਬਰ 8 ਵਿਚ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਜਨਰਲ ਬਿਮਾਰੀਆਂ ਦਾ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਹਰ ਵਾਰ ਦੀ ਤਰ੍ਹਾਂ ਸਵੇਰੇ 10 ਤੋਂ 2 ਵਜੇ ਤਕ ਲੱਗਾ, ਜਿੱਥੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰ ਕੇ ਮੁਫਤ ਦਵਾਈਆਂ ਦਿੱਤੀਆਂ। ਜਾਣਕਾਰੀ ਦਿੰਦੇ ਹੋਏ ਸਕੱਤਰ ਇੰਸਪੈਕਟਰ ਗੁਲਜਾਰ ਸਿੰਘ ਨੇ ਦੱਸਿਆ ਕਿ ਹਰੇਕ ਮਹੀਨੇ ਦੀ ਤਰ੍ਹਾਂ ਮੱਸਿਆ ਦੇ ਦਿਹਾੜੇ ‘ਤੇ ਲੜੀਵਾਰ ਫ੍ਰੀ ਕੈਂਪ ਲਾਇਆ ਗਿਆ। ਜਿਸ ਵਿਚ 155 ਤੋਂ ਵੀ ਜ਼ਿਆਦਾ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾ ਕੇ ਮੁਫਤ ਦਵਾਈਆਂ ਲਈਆਂ। ਇਸ ਕੈਂਪ ‘ਚ ਜਨਰਲ ਬਿਮਾਰੀਆਂ ਦੇ ਡਾ. ਰਮੇਸ਼ ਅਤੇ ਸਹਾਇਕ ਗੁਰਪ੍ਰਰੀਤ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ ਤੌਰ ‘ਤੇ ਪੱੁਜੇ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਐੱਸਜੀਪੀਸੀ, ਮੈਨੇਜਰ ਨਰਿੰਦਰ ਸਿੰਘ ਨੇ ਡਾਕਟਰ ਰਮੇਸ਼ ਅਤੇ ਸਹਾਇਕ ਗੁਰਪ੍ਰਰੀਤ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ।

ਜਨਰਲ ਸਕੱਤਰ ਇੰਸਪੈਕਟਰ ਗੁਲਜਾਰ ਸਿੰਘ ਨੇ ਦੱਸਿਆ ਕਿ ਇਸ ਫ੍ਰੀ ਕੈਂਪ ਨਾਲ ਗੁਰਦੁਆਰਾ ਸਾਹਿਬ ਨਾਲ ਲੱਗਦੇ 15 ਕਿਲੋਮੀਟਰ ਤਕ ਦੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੱਸਿਆ ਦੇ ਦਿਹਾੜੇ ਗੁਰੂ ਘਰ ਆਈਆਂ ਸੰਗਤਾਂ ਫ੍ਰੀ ਕੈਂਪ ਤੋਂ ਬਿਮਾਰੀਆਂ ਦਾ ਚੈੱਕਅਪ ਕਰਵਾ ਕੇ ਮੁਫਤ ਦਵਾਈਆਂ ਵੀ ਲੈਂਦੀਆਂ ਹਨ। ਇਸ ਮੌਕੇ ਕੁਲਦੀਪ ਸਿੰਘ ਯੂਏਈ, ਕੇਵਲ ਸਿੰਘ, ਗੰ੍ਥੀ ਗੁਰਜੀਤ ਸਿੰਘ ਭੱਠਲ, ਜਸਵਿੰਦਰ ਸਿੰਘ ਘੁੰਮਣ, ਕੁਲਦੀਪ ਸਿੰਘ ਦੀਪਾ, ਗੁਰਮੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।