ਮੱਧ ਪ੍ਰਦੇਸ਼ ‘ਚ ਇਕ ਸਾਲ ‘ਚ ਸਾਢੇ 4000 ਔਰਤਾਂ ਹੋਈਆਂ ਬਲਾਤਕਾਰ ਦਾ ਸ਼ਿਕਾਰ

ਭੋਪਾਲ (ਮਪ) ਮੱਧ ਪ੍ਰਦੇਸ਼ ‘ਚ ਫਰਵਰੀ 2016 ਤੋਂ ਲੈ ਕੇ ਫਰਬਰੀ 2017 ਤੱਕ ਕੁੱਲ੍ਹ ਚਾਰ ਹਜ਼ਾਰ 527 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਨ। ਮੱਧ ਪ੍ਰਦੇਸ਼ ਵਿਧਾਨ ਸਭਾ ‘ਚ ਅੱਜ ਕਾਂਗਰਸ ਵਿਧਾਇਕ ਰਾਮ ਨਿਵਾਸ ਰਾਵਤ ਦੇ ਇਕ ਸਵਾਲ ਦੇ ਲਿਖਤੀ ਜਵਾਬ ‘ਚ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਠਾਕੁਰ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਸ਼੍ਰੀ ਠਾਕੁਰ ਨੇ ਦੱਸਿਆ ਕਿ ਪ੍ਰਦੇਸ਼ ‘ਚ ਇਕ ਫਰਵਰੀ 2016 ਤੋਂ 30 ਜੂਨ ਤੱਕ ਇਕ ਹਜ਼ਾਰ 868 ਔਰਤਾਂ ਬਲਾਤਕਾਰ ਅਤੇ 108 ਔਰਤ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈਆਂ। ਇਨ੍ਹਾਂ ‘ਚ 883 ਬਾਲਗ ਅਤੇ 985 ਨਾਬਾਲਗ ਸੀ। ਪ੍ਰਦੇਸ਼ ‘ਚ ਇਕ ਜੁਲਾਈ 2016 ਤੋਂ ਹੁਣ ਤੱਕ ਦੋ ਹਜ਼ਾਰ 411 ਔਰਤਾਂ ਨਾਲ ਬਲਾਤਕਾਰ ਅਤੇ 140 ਨਾਲ ਸਮੂਹਿਕ ਬਲਾਤਕਾਰ ਹੋਇਆ। ਇਸ ਮਿਆਦ ‘ਚ ਪ੍ਰਦੇਸ਼ ‘ਚ ਬਲਾਤਕਾਰ ਦੇ 2400 ਅਤੇ ਸਮੂਹਿਕ ਬਲਾਤਕਾਰ ਦੇ 137 ਮਾਮਲੇ ਰਜਿਸਟਰਡ ਹੋਏ ਹਨ। ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ‘ਚ ਅਨੁਸੂਚਿਤ ਜਾਤੀ ਦੀਆਂ 611 ਅਨੁਸੂਚਿਤ ਜਨਜਾਤੀ ਦੀਆਂ 662 ਹੋਰ ਪਿਛੜੇ ਵਰਗ ਦੀਆਂ 750 ਅਤੇ ਸਾਧਾਰਨ ਵਰਗ ਦੀਆਂ 388 ਔਰਤਾਂ ਸ਼ਾਮਲ ਹਨ। ਬਲਾਤਕਾਰੀਆਂ ਨੇ ਇਸ ਮਿਆਦ ‘ਚ ਇਕ ਹਜ਼ਾਰ 136 ਬਾਲਗਾਂ ਅਤੇ ਇਕ ਹਜ਼ਾਰ 275 ਨਾਬਾਲਗਾਂ ਨੂੰ ਆਪਣਾ ਸ਼ਿਕਾਰ ਬਣਾਇਆ। ਬਲਾਤਕਾਰ ਦੇ ਬਾਅਦ 13 ਔਰਤਾਂ ਦੀ ਹੱਤਿਆ ਕਰ ਦਿੱਤੀ ਗਈ, ਜਦਕਿ 14 ਨੇ ਖੁਦਕੁਸ਼ੀ ਕਰ ਲਈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.