ਅਰਸ਼ਦੀਪ ਸੋਨੀ, ਸਾਦਿਕ : ਇੱਥੋਂ ਥੋੜੀ ਦੂਰ ਪਿੰਡ ਦੀਪ ਸਿੰਘ ਵਾਲਾ ਵਿਖੇ ਕੁੱਲੀ ਮਸਤਾਂ ਦੀ ਵਿੱਚ ਮਨਵੀਰ ਬਰਾੜ (ਜਿੰਦ ਰੱਬ ਦੀ) ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮੇਲਾ ਫੱਕਰਾਂ ਦਾ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸੁਰੂਆਤ ਕਰਦਿਆਂ ਗਾਇਕ ਲਵ ਸਾਦਿਕ ਨੇ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨਿਆ ਉਸ ਤੋਂ ਉਪਰੰਤ ਗਾਇਕ ਗੁਰਸੇਵਕ ਅਲੀ ਨੇ ਆਪਣੇ ਨਵੇਂ ਪੁਰਾਣੇ ਗੀਤਾ ਨਾਲ ਸਰੋਤਿਆਂ ਦਾ ਮੰਨੋਰੰਜਨ ਕੀਤਾ ਅਖੀਰ ਵਿੱਚ ਗਾਇਕ ਹਸਨ ਮਾਣਕ ਨੇ ਆਪਣੇ ਨਾਨਾ ਸਵ ਕੁਲਦੀਪ ਮਾਣਕ ਨੂੰ ਯਾਦ ਕਰਦਿਆਂ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਗਾ ਦਿੱਤੀ ਅਤੇ ਪੰਡਾਲ ਚ ਬੈਠੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਮੰਚ ਸੰਚਾਲਿਕ ਦੀ ਭੂਮਿਕਾ ਬਲਜੀਤ ਸਾਦਿਕ ਵੱਲੋਂ ਨਿਭਾਈ ਗਈ ਜਿਨਾਂ੍ਹ ਨੇ ਆਪਣੀ ਖੂਬਸੂਰਤ ਸ਼ੇਅਰੋ ਸ਼ਾਇਰੀ ਅਤੇ ਹਾਸਰਸ ਟੋਟਕਿਆਂ ਨਾਲ ਇਕ ਵੱਖਰਾ ਹੀ ਰੰਗ ਬੰਨੀ ਰੱਖਿਆ। ਦੇਰ ਸ਼ਾਮ ਤੱਕ ਚੱਲਿਆ ਇਹ ਮੇਲਾ ਆਖਰ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਅਤੇ ਆਉਂਦੇ ਸਾਲ ਫਿਰ ਆਉਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਇਸ ਮੌਕੇ ਬਿੱਟੂ ਗਿਰਧਰ, ਮੰਚ ਸੰਚਾਲਿਕ ਮੰਦਰ ਬੀਹਲੇਵਾਲਾ, ਦੀਪਾ ਮਾਨਕਟਾਲਾ, ਮੋਨੂੰ ਬਜਾਜ, ਨਸ਼ਾ ਰੋਕੂ ਸ਼ੰਘਰਸ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ
13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ


