ਟੋਰਾਂਟੋ, 13 ਮਾਰਚ (ਹਰਜੀਤ ਸਿੰਘ ਬਾਜਵਾ)-ਸਾਲ 2011 ‘ਚ ਵੈਨਕੂਵਰ ‘ਚ ਸਾਬਕਾ ਦੋਸਤ ਵਲੋਂ ਕਤਲ ਕੀਤੀ 19 ਸਾਲਾ ਭਾਰਤੀ ਮੁਟਿਆਰ ਮੇਪਲ ਬਟਾਲੀਆ ਦੇ ਕਤਲ ਕਾਂਡ ‘ਤੇ ਡਿਸਕਵਰੀ ਚੈਨਲ ਵਲੋਂ ਅੰਗਰੇਜ਼ੀ ਭਾਸ਼ਾ ‘ਚ ਫ਼ਿਲਮ ‘ਸੀਨੋ ਈਵਲ’ ਬਣਾਈ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਟੋਰਾਂਟੋਂ ਤੇ ਆਸਪਾਸ ਦੇ ਇਲਾਕਿਆਂ ‘ਚ ਚੱਲ ਰਹੀ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਰੰਗਮੰਚ ਤੇ ਫ਼ਿਲਮਾਂ ਦੀ ਜਾਣੀ ਪਹਿਚਾਣੀ ਅਦਾਕਾਰਾ ਗੁਰਬੀਰ ਗੋਗੋ ਬੱਲ ਨੇ ਦੱਸਿਆ ਕਿ ਡਿਸਕਵਰੀ ਚੈਨਲ ਵਲੋਂ ਇਸ ਚਰਚਿਤ ਕਤਲ ਕਾਂਡ ਤੇ ਨਿਰਮਾਤਾ ਸਲੂਨ ਮੀਡੀਆ ਦੀ ਦੇਖ-ਰੇਖ ‘ਚ ਨਿਰਦੇਸ਼ਕ ਨਿੱਕ ਡੇਵਿਜ਼ ਦੇ ਨਿਰਦੇਸ਼ਨਾਂ ਹੇਠ ਬਣ ਰਹੀ ਇਸ ਫ਼ਿਲਮ ‘ਚ ਗੋਗੋ ਬੱਲ ਤੋਂ ਇਲਾਵਾ ਰੋਜ਼ਲੀਨ ਐਮੈਂਡਾ ਤੇ ਮੁਹੰਮਦ ਸ਼ਫੀਕ ਆਦਿ ਬਿਹਤਰੀਨ ਕਲਾਕਾਰ ਵੀ ਕੰਮ ਕਰ ਰਹੇ ਹਨ ਜਦੋਂ ਕਿ ਇਸ ਫ਼ਿਲਮ ਦੇ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋਣ ਦੀ ਉਮੀਦ ਹੈ |
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


