ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਮਹੱਤਵਪੂਰਨ ਕੰਮ ਨੂੰ ਮਾਨਤਾ ਦਿੰਦਾ ਹੈ ਅਤੇ ਇੱਕ ਮਜ਼ਬੂਤ ਮਿਊਂਸੀਪਲ ਪੁਲਿਸ ਸਰਵਿਸ ਦੇ ਲਗਾਤਾਰ ਵਿਕਾਸ ਨੂੰ ਸਮਰਥਨ ਪ੍ਰਦਾਨ ਕਰਦਾ ਹੈ। ਇਸ ਨਤੀਜੇ ਤੱਕ ਪਹੁੰਚਣ ਲਈ ਮੈਂ ਦੋਵਾਂ ਧਿਰਾਂ ਦੇ ਯਤਨਾਂ ਅਤੇ ਵਚਨਬੱਧਤਾ ਦਾ ਧੰਨਵਾਦ ਕਰਦੀ ਹਾਂ।
ਮੇਅਰ ਬਰੈਂਡਾ ਲੌਕ
ਸਿਟੀ ਆਫ਼ ਸਰੀ


