ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਥਾਣਾ ਮਲੌਦ ਵਿਖੇ ਲੰਮੇ ਸਮੇਂ ਤੋਂ ਤਾਇਨਾਤ ਮੁੱਖ ਮੁਨਸ਼ੀ ਸੁਖਦੀਪ ਸਿੰਘ ਗਿੱਲ ਦੀ ਵਿਭਾਗ ਤੇ ਲੋਕਾਂ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ ਵਿਭਾਗ ਵੱਲੋਂ ਬਤੌਰ ਸਹਾਇਕ ਸਬ ਇੰਸਪੈਕਟਰ ਪਦ ਉਨਤ ਕੀਤਾ ਗਿਆ ਹੈ।

ਐੱਸਐੱਸਪੀ ਖੰਨਾ ਅਮਨੀਤ ਕੌਂਡਲ, ਆਈਪੀਐੱਸ ਤੇ ਐੱਸਪੀ (ਐੱਚ) ਗੁਰਪ੍ਰਰੀਤ ਕੌਰ ਵੱਲੋਂ ਪਦਉਨਤ ਹੋ ਕੇ ਏਐੱਸਆਈ ਬਣੇ ਸੁਖਦੀਪ ਸਿੰਘ ਗਿੱਲ ਦੇ ਸਟਾਰ ਲਗਾ ਕੇ ਵਧਾਈ ਦਿੱਤੀ ਗਈ। ਮੁੱਖ ਮੁਨਸ਼ੀ ਸੁਖਦੀਪ ਸਿੰਘ ਗਿੱਲ ਦੀ ਪਦਉਨਤੀ ‘ਤੇ ਇਲਾਕੇ ਦੀਆਂ ਰਾਜਸੀ ਸ਼ਖ਼ਸੀਅਤਾਂ, ਸਟਾਫ਼ ਤੇ ਸਨੇਹੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।