ਚੰਡੀਗੜ੍ਹ: ਅਮਰੀਕੀ ਡਾਲਰ ਮੁਕਾਬਲੇ ਲਗਾਤਾਰ ਡਿੱਗਦੇ ਰੁਪਏ ਦੀ ਕੀਮਤ ‘ਤੇ ਕਾਬੂ ਪਾਉਣ ਲਈ ਬਾਜ਼ਾਰੂ ਦਖ਼ਲ ਸਬੰਧੀ ਵਿੱਤ ਮੰਤਰਾਲਾ ਰਿਜ਼ਰਵ ਬੈਂਕ ਨਾਲ ਸੰਪਰਕ ਵਿੱਚ ਹੈ। ਅਮਰੀਕੀ ਡਾਲਰ ਦੀ ਤੁਲਨਾ ਰੁਪਈਆ 72.45 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ‘ਤੇ ਪੁੱਜ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਰੁਪਏ ਦੀ ਕੀਮਤ ‘ਤੇ ਕਾਬੂ ਪਾਉਣ ਲਈ ਬਾਜ਼ਾਰ ਵਿੱਚ ਲਗਾਤਾਰ ਡਾਲਰ ਵੇਚ ਰਹੀ ਹੈ ਜਿਸ ਕਰਕੇ ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਨੂੰ ਵੀ ਸੰਨ੍ਹ ਲੱਗ ਰਹੀ ਹੈ। ਵਿਦੇਸ਼ੀ ਮੁਦਰਾ ਅਪ੍ਰੈਲ ਵਿੱਚ 426 ਅਰਬ ਡਾਲਰ ਤੋਂ ਘਟ ਕੇ ਅਗਸਤ ਦੇ ਅਖੀਰ ਤਕ 400.10 ਅਰਬ ਡਾਲਰ ਰਹਿ ਗਈ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਕੋਲ ਵਿਦੇਸ਼ੀ ਮੁਦਰਾ ਦਾ ਲੋੜੀਂਦਾ ਭੰਡਾਰ ਹੈ। ਵਿੱਤ ਮੰਤਰਾਲਾ ਇਸ ਮਾਮਲੇ ਵਿੱਚ ਸਹੀ ਸਮੇਂ ‘ਤੇ ਬਾਜ਼ਾਰ ਦਖ਼ਲ ਲਈ ਕੇਂਦਰੀ ਬੈਂਕ ਨਾਲ ਸੰਪਰਕ ‘ਚ ਹੈ। ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਰੁਪਏ ਵਿੱਚ ਵਧ ਰਹੀ ਗਿਰਾਵਟ ਚੌਤਰਫੀ ਨਹੀਂ। ਭਾਰਤੀ ਮੁਦਰਾ ਬ੍ਰਿਟੇਨ ਦੇ ਪੌਂਡ, ਯੂਰੋ, ਚੀਨ ਯੂਆਨ ਤੇ ਜਾਪਾਨੀ ਯੇਨ ਦੀ ਤੁਲਨਾ ਵਿੱਚ ਮਜ਼ਬੂਤ ਹੋਈ ਹੈ।
ਅਧਿਕਾਰੀ ਮੁਤਾਬਕ ਸਰਕਾਰ ਕੋਲ ਵਿਦੇਸ਼ੀ ਮੁਦਰਾ ਜੁਟਾਉਣ ਲਈ ਪਰਵਾਸੀ ਭਾਰਤੀਆਂ ਨੂੰ ਬੌਂਡ ਜਾਰੀ ਕਰਨ ਦਾ ਵਿਕਲਪ ਮੌਜੂਦ ਹੈ ਪਰ ਇਸ ਬਾਰੇ ਜ਼ਰੂਰੀ ਵਿਚਾਰ ਚਰਚਾ ਕਰਨ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



