ਸੰਜੀਵ ਗੁਪਤਾ, ਜਗਰਾਓਂ : ਦੇਰ ਸ਼ਾਮ ਜਗਰਾਓਂ ਦੇ ਕਮਲ ਚੌਕ ਨੇੜੇ ਨਾਮੀ ਕੱਪੜੇ ਦੀ ਮਸ਼ਹੂਰ ਦੁਕਾਨ ‘ਤੇ ਖ਼ਰੀਦਦਾਰੀ ਕਰ ਕੇ ਪਰਿਵਾਰ ਨਾਲ ਬਾਹਰ ਆ ਰਹੀ ਮਹਿਲਾ ਦੇ ਗਲ ‘ਚ ਪਾਈ ਸੋਨੇ ਦੀ ਚੈਨੀ ਖੋਹ ਕੇ ਭੱਜ ਰਹੇ ਵਿਅਕਤੀ ਨੂੰ ਲੋਕਾਂ ਨੇ ਮੌਕੇ ‘ਤੇ ਨਕਲੀ ਰਿਵਾਲਵਰ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀ ਦੀ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਵੱਲੋਂ ਿਛੱਤਰ ਪਰੇਡ ਕੀਤੀ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਸਥਾਨਕ ਕਮਲ ਚੌਕ ਨੇੜੇ ਸਦਨ ਮਾਰਕੀਟ ਦੇ ਸਾਹਮਣੇ ਬੰਬ ਸਿਲਕ ਸਟੋਰ ਦੇ ਸ਼ੋਅ ਰੂਮ ਵਿਖੇ ਨੇੜਲੇ ਪਿੰਡ ਅਲੀਗੜ੍ਹ ਦਾ ਇੱਕ ਪਰਿਵਾਰ ਕੱਪੜਿਆਂ ਦੀ ਖ਼ਰੀਦਦਾਰੀ ਕਰਨ ਆਇਆ। ਖ਼ਰੀਦਦਾਰੀ ਕਰ ਕੇ ਦੇਰ ਸ਼ਾਮ ਕਰੀਬ 6:30 ਵਜੇ ਪਰਿਵਾਰ ਵਾਪਸ ਜਾਣ ਲੱਗਾ ਤਾਂ ਸ਼ੋਅ ਰੂਮ ਦੇ ਬਾਹਰ ਪਹਿਲਾਂ ਤੋਂ ਖੜ੍ਹਾ ਇੱਕ ਵਿਅਕਤੀ ਉਨ੍ਹਾਂ ‘ਚੋਂ ਇੱਕ ਮਹਿਲਾ ਜਿਸ ਦੇ ਗਲ ‘ਚ ਸੋਨੇ ਦੀ ਚੈਨ ਪਾਈ ਹੋਈ ਸੀ, ਨੂੰ ਖਿੱਚ ਲਿਆ। ਇਸ ‘ਤੇ ਮਹਿਲਾ ਨੂੰ ਪਤਾ ਲੱਗ ਗਿਆ ਤੇ ਉਨਾਂ੍ਹ ਉਸ ਦਾ ਵਿਰੋਧ ਕੀਤਾ ਤਾਂ ਉਹ ਭੱਜ ਹੀ ਰਿਹਾ ਸੀ ਕਿ ਰੌਲਾ ਸੁਣ ਕੇ ਨੇੜੇ ਖੜੇ੍ਹ ਕੁਝ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਵੱਲੋਂ ਖੋਹੀ ਸੋਨੇ ਦੀ ਚੈਨ ਦੇ ਟੁੱਟ ਕੇ ਪੰਜ ਹਿੱਸੇ ਹੋ ਗਏ। ਰੌਲਾ ਸੁਣ ਕੇ ਭਾਰੀ ਇਕੱਠ ਹੋ ਗਿਆ ਤੇ ਇਕੱੱਠੇ ਹੋਏ ਲੋਕਾਂ ਨੇ ਕੁੱਟ ਕੁੱਟ ਉਕਤ ਵਿਅਕਤੀ ਨੂੰ ਜਖ਼ਮੀ ਕਰ ਦਿੱਤਾ। ਇਸ ਦੌਰਾਨ ਉਕਤ ਵਿਅਕਤੀ ਦੀ ਡੱਬ ‘ਚ ਪਾਇਆ ਰਿਵਾਲਵਰ ਦੇਖ ਸਾਰੇ ਹੱਕੇ ਬੱਕੇ ਰਹਿ ਗਏ। ਜਿਸ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਣ ‘ਤੇ ਜਗਰਾਓਂ ਥਾਣਾ ਸਿਟੀ ਦੇ ਮੁਨਸ਼ੀ ਗੁਰਵਿੰਦਰ ਸਿੰਘ ਲਾਡੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਲੋਕਾਂ ਦੇ ਇਕੱਠ ਵੱਲੋਂ ਕਾਬੂ ਕੀਤੇ ਵਿਅਕਤੀ ਨੂੰ ਨਕਲੀ ਰਿਵਾਲਵਰ ਸਮੇਤ ਕਾਬੂ ਕੀਤਾ ਤੇ ਥਾਣਾ ਸਿਟੀ ਲੈ ਗਏ। ਬੰਬੇ ਸਿਲਕ ਸਟੋਰ ਦੇ ਮਾਲਕ ਗੋਪਾਲ ਕਤਿਆਲ ਨੇ ਦੱਸਿਆ ਕਿ ਘਟਨਾ ਮੌਕੇ ਚਾਹੇ ਇੱਕੋ ਹੀ ਵਿਅਕਤੀ ਹੱਥ ਲੱਗਾ ਪਰ ਚਰਚਾ ਇਹ ਵੀ ਹੈ ਕਿ ਇਹ ਦੋ ਵਿਅਕਤੀ ਸਨ।


