ਹਰਕ੍ਰਿਸ਼ਨ ਸ਼ਰਮਾ, ਮਾਨਸਾ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 17 ਸਤੰਬਰ ਨੂੰ ਮਾਨਸਾ ‘ਚ ਰੱਖੀ ਮਜ਼ਦੂਰ ਸਮਾਜ ਏਕਤਾ ਰੈਲੀ ਦੀਆਂ ਤਿਆਰੀਆਂ ਜ਼ਿਲ੍ਹੇ ਅੰਦਰ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਦੇ ਸਬੰਧ ‘ਚ ਜ਼ਿਲ੍ਹੇ ਦੇ ਦਰਜਨ ਤੋਂ ਵੱਧ ਪਿੰਡਾਂ ‘ਚ ਮੋਰਚੇ ਵੱਲੋਂ ਮੀਟਿੰਗਾਂ ਤੇ ਰੈਲੀਆ ਕੀਤੀਆਂ ਗਈਆਂ ਹਨ। ਪਿੰਡ ਗੜੱਦੀ ਵਿਖੇ ਮਜ਼ਦੂਰ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਆਪ ਸਰਕਾਰ ਨੇ ਚੋਣਾਂ ਵਿੱਚ 1 ਹਜ਼ਾਰ ਮਹੀਨਾ ਦੇਣ ਦੇ ਨਾਂ ਤੇ ਅੌਰਤਾਂ ਨਾਲ ਵੱਡੀ ਠੱਗੀ ਮਾਰੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜੋ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨਾ ਤਾਂ ਦੂਰ ਦਲਿਤਾਂ ਵੱਲ ਝਾਕਦਾ ਤੱਕ ਵੀ ਨਹੀਂ। ਇਸ ਲਈ ਮਜ਼ਦੂਰ ਵਰਗ ਜਥੇਬੰਦ ਹੋ ਕੇ ਸਰਕਾਰ ਨੂੰ ਘੇਰਨ ਲਈ ਅੱਗੇ ਆਉਣ। ਉਨ੍ਹਾ ਕਿਹਾ ਕਿ ਬਿਜਲੀ ਮੁਆਫ਼ੀ ਦੇ ਨਾਂ ਤੇ 80 ਫ਼ੀਸਦੀ ਜ਼ੀਰੋ ਬਿੱਲ ਦੇ ਬੋਰਡ ਲਗਾਉਣ ਵਾਲੇ ਮੁੱਖ ਮੰਤਰੀ ਮਾਨ ਨੇ ਦਿਹਾੜੀਦਾਰ ਮਜ਼ਦੂਰਾਂ ਨੂੰ 20- 20 ਹਜ਼ਾਰ ਦੇ ਬਿੱਲ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਚੋਣਾਂ ਤੋਂ ਪਹਿਲਾਂ ਅਕਾਲੀ, ਕਾਂਗਰਸੀਆਂ ਦੀ ਹਰ ਗੱਲ ਦਾ ਵਿਰੋਧ ਕਰਨ ਵਾਲ਼ਾ ਮੁੱਖ ਮੰਤਰੀ ਮਾਨ ਉਨ੍ਹਾ ਦੇ ਰਸਤੇ ਚੱਲ ਗਰੀਬਾਂ ਦਾ ਗਲ ਘੋਟ ਰਿਹਾ ਹੈ। ਉਨ੍ਹਾਂ ਦਲਿਤਾਂ ਤੇ ਕਿਰਤੀਆਂ ਨੂੰ ਆਪਣੇ ਅਧਿਕਾਰਾਂ ਤੇ ਹੱਕਾਂ ਦੀ ਪ੍ਰਰਾਪਤੀ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਸਾਥ ਦੇਣ ਦੀ ਅਪੀਲ ਕੀਤੀ। 17 ਸਤੰਬਰ ਨੂੰ ਮਾਨਸਾ ਵਿਖੇ ਰੱਖੀ ਮਜ਼ਦੂਰ ਸਮਾਜ ਏਕਤਾ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੱਤਾ। ਇਨਾਂ੍ਹ ਰੈਲੀਆਂ ਨੂੰ ਜ਼ਲਿ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜ਼ਲਿ੍ਹਾ ਸਕੱਤਰ ਮਨਜੀਤ ਸਿੰਘ ਜੋਗਾ, ਸੁਖਵਿੰਦਰ ਸਿੰਘ ਬੋਹਾ, ਪਿਆਰਾ ਸਿੰਘ ਨੰਦਗੜ੍ਹ, ਭੋਲਾ ਸਿੰਘ ਝੱਬਰ, ਗੁਲਾਬ ਸਿੰਘ ਖੀਵਾ, ਪ੍ਰਦੀਪ ਸਿੰਘ ਗੁਰੂ, ਗੁਰਵਿੰਦਰ ਸਿੰਘ ਨੰਦਗੜ੍ਹ, ਕਾਲ਼ਾ ਸਿੰਘ ਉੱਭਾ, ਜਰਨੈਲ ਸਿੰਘ ਮਾਨਸਾ, ਕੁਲਵਿੰਦਰ ਕੌਰ ਗੁਰਨੇ, ਮੇਲਾ ਸਿੰਘ ਹੀਰੋ ਆਦ ਆਗੂਆਂ ਨੇ ਵੀ ਸੰਬੋਧਨ ਕੀਤਾ।



