ਸਹਾਰਨਪੁਰ, – ਭੀਮ ਆਰਮੀ ਦੇ ਮੋਢੀ ਚੰਦਰਸ਼ੇਖਰ ਆਜ਼ਾਦ ਉਰਫ ਰਾਵਣ ਨੂੰ ਜੇਲ੍ਹ ਤੋਂ ਛੱਡ ਦਿੱਤਾ ਗਿਆ। ਉਸ ਨੇ ਜੇਲ੍ਹ ਤੋਂ ਨਿਕਲਦੇ ਸਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਮੈਨੂੰ ਰਾਤ ਅੱਠ ਵਜੇ ਰਿਹਾਈ ਦੀ ਸੂਚਨਾ ਮਿਲ ਗਈ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਸਰਕਾਰ ਮੈਨੂੰ ਦਸ ਦਿਨਾਂ ਅੰਦਰ ਕਿਸੇ ਦੂਜੇ ਕੇਸ ਵਿੱਚ ਫਸਾ ਦੇਵੇਗੀ। ਸਰਕਾਰ ਮੈਨੂੰ ਜੇਲ੍ਹ ਰੱਖ ਕੇ ਸਾਲ 2019 ਦੀਆਂ ਚੋਣਾਂ ਬਚਾਉਣਾ ਚਾਹੁੰਦੀ ਹੈ, ਪਰ ਮੈਂ ਭਾਜਪਾ ਸਰਕਾਰ ਨੂੰ ਸੱਤਾ ਤੋਂ ਉਖਾੜ ਸੁੱਟਾਂਗਾ। ਉਸ ਨੇ ਕਿਹਾ, ਮੈਂ ਜੇਲ੍ਹ ਵਿੱਚ ਨੌਜਵਾਨਾਂ ਨੂੰ ਰੋਂਦੇ ਵੇਖਿਆ ਹੈ ਜਿਨ੍ਹਾਂ ਨੂੰ ਜਾਤ ਦੇ ਨਾਂਅ ‘ਤੇ ਪੁਲਸ ਨੇ ਫੜਿਆ ਸੀ। ਅਸੀਂ ਦਲਿਤਾਂ ‘ਤੇ ਜ਼ੁਲਮ ਕਰਨ ਵਾਲਿਆਂ ਵਿਰੁੱਧ ਅੰਦੋਲਨ ਕਰਾਂਗੇ। ਚੰਦਰਸ਼ੇਖਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਉਸ ਦੀ ਭੂਆ ਹੈ। ਉਸ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਵੇਗਾ ਕਿ ਭਾਰਤੀ ਜਨਤਾ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਜਾਵੇ। ਵਰਨਣ ਯੋਗ ਹੈ ਕਿ ਚੰਦਰਸ਼ੇਖਰ ਆਜ਼ਾਦ ਨੂੰ ਪਿਛਲੇ ਸਾਲ ਅੱਠ ਜੂਨ ਨੂੰ ਡਲਹੌਜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਛੱਡ ਦਿੱਤਾ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


