ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ, ਅਮਰੀਕਾ ਨੇ ਖੋਲ੍ਹੇ ਦਰਵਾਜ਼ੇ

ਅਮਰੀਕਾ ਚਾਹੁੰਦਾ ਹੈ ਕਿ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਣ। ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਬੁੱਧਵਾਰ ਨੂੰ ਇੱਕ ਵਾਸ਼ਿੰਗਟਨ ਡੀਸੀ ਅਧਾਰਤ ਥਿੰਕ ਟੈਂਕ ਨੂੰ ਦੱਸਿਆ ਕਿ ਹਾਲਾਂਕਿ ਕੋਰੋਨਾ ਨੇ ਅਨਿਸ਼ਚਿਤਤਾ ਤੇ ਚਿੰਤਾ ਵਧਾ ਦਿੱਤੀ ਹੈ।

ਵਾਸ਼ਿੰਗਟਨ: ਅਮਰੀਕਾ ਚਾਹੁੰਦਾ ਹੈ ਕਿ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਣ। ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਬੁੱਧਵਾਰ ਨੂੰ ਇੱਕ ਵਾਸ਼ਿੰਗਟਨ ਡੀਸੀ ਅਧਾਰਤ ਥਿੰਕ ਟੈਂਕ ਨੂੰ ਦੱਸਿਆ ਕਿ ਹਾਲਾਂਕਿ ਕੋਰੋਨਾ ਨੇ ਅਨਿਸ਼ਚਿਤਤਾ ਤੇ ਚਿੰਤਾ ਵਧਾ ਦਿੱਤੀ ਹੈ, ਪਰ ਅਮਰੀਕੀ ਪ੍ਰਸ਼ਾਸਨ ਚਾਹੁੰਦਾ ਹੈ ਕਿ ਭਾਰਤੀ ਵਿਦਿਆਰਥੀ ਉੱਥੇ ਜਾ ਕੇ ਪੜ੍ਹਾਈ ਕਰਨ। ਦੱਖਣੀ ਤੇ ਮੱਧ ਏਸ਼ੀਆਈ ਮਾਮਲਿਆਂ ਦੇ ਪ੍ਰਧਾਨ ਉਪ ਸਹਾਇਕ ਸਕੱਤਰ ਐਲਿਸ ਵੇਲਜ਼ ਨੇ ਕਿਹਾ ਕਿ ਇਸ ਸਮੇਂ ਮਹਾਮਾਰੀ ਕਰਕੇ ਵੀਜ਼ਾ ਪ੍ਰਕਿਰਿਆ ਨਹੀਂ ਚੱਲ ਰਹੀ। ਇਸ ਲਈ ਇਹ ਮੁੱਦਾ ਬਣਨ ਜਾ ਰਿਹਾ ਹੈ ਜਿਸ ਬਾਰੇ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਰਾਹ ਤੋਂ ਲੰਘਣਾ ਹੈ। ਉਨ੍ਹਾਂ ਨੇ ਇਹ ਗੱਲਾਂ ਅਟਲਾਂਟਿਕ ਕੌਂਸਲ ਵੱਲੋਂ ਕਰਵਾਏ ਵਰਚੁਅਲ ਵਿਚਾਰ-ਵਟਾਂਦਰੇ ਦੌਰਾਨ ਭਾਰਤ ਵਿੱਚ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੂੰ ਕਹੀਆਂ। ਚੀਨ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਵਿਦਿਆਰਥੀ ਅਮਰੀਕਾ ‘ਚ ਪੜ੍ਹ ਰਹੇ ਹਨ। ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਨ। ਕੋਰੋਨਾ ਮਹਾਮਾਰੀ ਕਾਰਨ ਬਹੁਤੇ ਵਿਦਿਅਕ ਅਦਾਰੇ ਬੰਦ ਹੋ ਗਏ। ਇਸ ਦੌਰਾਨ ਇੱਥੇ ਬਸੰਤ ਦੀਆਂ ਛੁੱਟੀਆਂ ਰਹਿੰਦੀਆਂ ਹਨ ਪਰ ਇਸ ਮਹਾਮਾਰੀ ਦੇ ਕਾਰਨ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.