ਭਾਰਤ ਦੇ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਰੇਲਵੇ ਵੱਲੋਂ ਰੇਲ ਗੱਡੀਆਂ ਦੇ ਅੰਦਰ ਅਤੇ ਰੇਲਵੇ ਸਟੇਸ਼ਨਾਂ ਉੱਤੇ ਪਰੋਸੇ ਜਾਂਦੇ ਭੋਜਨ ਨੂੰ ਮਨੁੱਖ ਦੇ ਖਾਣ ਲਈ ਅਯੋਗ ਕਰਾਰ ਦਿੱਤਾ ਹੈ। ਕੈਗ ਦੀ ਰਿਪੋਰਟ ਅਨੁਸਾਰ ਮੁਸਾਫ਼ਰਾਂ ਨੂੰ ਅਕਸਰ ਖ਼ਰਾਬ ਭੋਜਨ, ਬਾਜ਼ਾਰ ਨਾਲੋਂ ਮਹਿੰਗੇ ਭਾਅ ਵੇਚਿਆ ਜਾਂਦਾ ਹੈ ਅਤੇ ਬਿਲ ਵੀ ਨਹੀਂ ਦਿੱਤੇ ਜਾਂਦੇ। ਇਸੇ ਤਰ੍ਹਾਂ ਪਾਣੀ ਸਮੇਤ ਵੱਖ ਵੱਖ ਬੋਤਲਬੰਦ ਤਰਲ ਜਾਂ ਡਿੱਬਾਬੰਦ ਪਦਾਰਥ ਵੀ ਆਪਣੀ ਮਿਆਦ ਪੁਗਾ ਚੁੱਕੇ ਹੋਣ ਦੇ ਬਾਵਜੂਦ ਮੁਸਾਫ਼ਰਾਂ ਨੂੰ ਮੜ੍ਹ ਦਿੱਤੇ ਜਾਂਦੇ ਹਨ ਅਤੇ ਇਤਰਾਜ਼ ਕਰਨ ਵਾਲੇ ਗਾਹਕ ਨੂੰ ਮੰਦਾ-ਚੰਗਾ ਬੋਲਿਆ ਜਾਂਦਾ ਹੈ।ਰਾਜਧਾਨੀ ਐਕਸਪ੍ਰੈਸਾਂ ਅਤੇ ਸ਼ਤਾਬਦੀ ਗੱਡੀਆਂ ਨੂੰ ਰੇਲਵੇ ਦੀਆਂ ‘ਇਲੀਟ’ ਟਰੇਨਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ, ਪਰ ਇਨ੍ਹਾਂ ਵਿੱਚ ਸਫ਼ਰ ਕਰਨ ਵਾਲੇ ਜਾਣਦੇ ਹਨ ਕਿ ਭੋਜਨ ਪਰੋਸਣ ਤੋਂ ਬਾਅਦ ਜਿਹੜੇ ਸਿੰਕ ਜਾਂ ਵਾਸ਼ਬੇਸਿਨ ਉੱਤੇ ਚਮਚੇ ਜਾਂ ਚਾਹ ਦੇ ਕੱਪ ਧੋਤੇ ਜਾਂਦੇ ਹਨ, ਉਸੇ ਸਿੰਕ ‘ਤੇ ਪਖ਼ਾਨਾ ਜਾਣ ਵਾਲੇ ਹੱਥ ਧੋਂਦੇ ਹਨ। ਇਸੇ ਤਰ੍ਹਾਂ ਰੇਲ ਡੱਬਿਆਂ ਦੇ ਅੰਦਰ ਕੌਕਰੋਚ ਤੇ ਚੂਹੇ ਨਜ਼ਰ ਆਉਣ ਦੀਆਂ ਸ਼ਿਕਾਇਤਾਂ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਇਹ ਸਭ ਕੁਝ ਸਵੱਛਤਾ ਦੀ ਘਾਟ ਕਾਰਨ ਹੀ ਹੁੰਦਾ ਹੈ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

