Ad-Time-For-Vacation.png

ਭਾਰਤ ਹਵਾ ਵਿੱਚ ਘੁਲ਼ੀ ਜ਼ਹਿਰ : ਹੁਣ ਆਨਲਾਈਨ ਵਿਕਣ ਲੱਗੀ ਗਈ ‘ਸਾਫ ਹਵਾ’

ਨਵੀਂ ਦਿੱਲੀ—ਦਿੱਲੀ ਦੀ ਹਵਾ ‘ਚ ਜ਼ਹਿਰ ਘੁਲਣ ਤੋਂ ਬਾਅਦ ਜਿੱਥੇ ਮਾਸਕ ਦੀ ਵਿਕਰੀ ‘ਚ ਬਹੁਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਸਾਫ ਹਵਾ ਵੇਚੇ ਜਾਣ ਦੀਆਂ ਚਰਚਾ ਵੀ ਆਮ ਹੋਣ ਲੱਗ ਗਈਆਂ ਹਨ। ਇਸ ਲਈ ਤੁਸੀਂ ਚਾਹੋ ਤਾਂ ਆਨਲਾਈਨ ਵੀ ਖਰੀਦ ਸਕਦੇ ਹੋ। ਪ੍ਰਦੂਸ਼ਣ ਦੇ ਲਗਭਗ ਵੱਧਦੇ ਪੱਧਰ ਨਾਲ ਭਾਵੇ ਹੀ ਆਮ ਲੋਕ ਪ੍ਰੇਸ਼ਾਨ ਹੋਣ ਪਰ ਕੁਝ ਲੋਕਾਂ ਨੇ ਇਸ ਨਾਲ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਲਿਆ ਹੈ। ਅਜਿਹੀਆਂ ਕਈ ਕੰਪਨੀਆਂ ਹਨ, ਜੋ ਹੁਣ ਸਾਫ ਹਵਾ ਵੇਚਣ ਲੱਗੀਆਂ ਹਨ। ਚੀਨ ‘ਚ ਪਲ ਰਿਹਾ ਇਹ ਕਾਰੋਬਾਰ ਹੁਣ ਭਾਰਤ ‘ਚ ਪਹੁੰਚ ਗਿਆ ਹੈ।ਦਿੱਲੀ ‘ਚ ਜਿਸ ਰਫਤਾਰ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ। ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਆਨਲਾਈਨ ਸਾਫ ਸੁਥਰੀ ਹਵਾ ਖਰੀਦਣ ਦਾ ਕਾਰੋਬਾਰ ਜ਼ਿਆਦਾ ਵੱਧ ਫੁੱਲ ਸਕਦਾ ਹੈ। ਇਨ੍ਹਾਂ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਜਾਰ ‘ਚ ਸਾਫ ਸੁਥਰੀ ਹਵਾ ਭਰ ਕੇ ਲਿਆਉਂਦੇ ਹਨ ਅਤੇ ਲੋਕਾਂ ਨੂੰ ਪ੍ਰਦੂਸ਼ਿਤ ਸਾਹ ਲੈਣ ਤੋਂ ਬਚਾਉਂਦੇ ਹਨ।

ਕੈਨੇਡਾ ਦੀ ਵਿਟੈਲਿਟੀ ਏਅਰ ਤੋਂ ਇਲਾਵਾ ਬ੍ਰਿਟੇਨ ਦੀ ਦਿ ਵੈਟਸ ਕੰਪਨੀ ਸਾਫ ਸੁਥਰੀ ਹਵਾ ਵੇਚਣ ਦੇ ਕਾਰੋਬਾਰ ਨਾਲ ਜੁੜੀ ਹੈ। ਸੀ.ਐੱਨ.ਐੱਨ. ਦੀ ਇਕ ਰਿਪੋਰਟ ਮੁਤਾਬਕ ਵਿਟੈਲਿਟੀ ਏਅਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਾਫ ਸੁਥਰੀ ਹਵਾਂ ਦੀਆਂ ਬੋਤਲਾਂ ਦੀ ਚੀਨ ‘ਚ ਮੰਗ ਬਹੁਤ ਜ਼ਿਆਦਾ ਵੱਧ ਰਹੀ ਹੈ। ਸੀ.ਐੱਨ.ਐੱਨ. ਮੁਤਾਬਕ ਵਿਟੈਲਿਟੀ ਏਅਰ ਕਈ ਛੋਟੇ ਵੱਡੇ ਕਨਸਤਰਾਂ ‘ਚ ਸਾਫ ਹਵਾ ਭਰਦੀ ਹੈ ਅਤੇ ਉਸ ਨੂੰ ਅੱਲਗ ਤੋਲ ਦੇ ਹਿਸਾਬ ਨਾਲ 20 ਡਾਲਰ ਤਕ ‘ਚ ਵੇਚਦੀ ਹੈ।ਕਮਰਸ਼ਿਅਲ ਵੈਬਸਾਈਟ ਐਮਾਜਾਨ ‘ਤੇ ਤੁਸੀਂ 1200 ਰੁਪਏ ‘ਚ 8 ਲੀਟਰ ਵਿਟੈਲਿਟੀ ਏਅਰ ਦੀ ਬੋਤਲ ਖਰੀਦ ਸਕਦੇ ਹੋ। ਸਾਫ ਸੁਥਰੀ ਹਵਾ ਦਾ ਵੇਚਣ ਦਾ ਕਾਰੋਬਾਰ ਚੀਨ ਦੇ ਬੀਜਿੰਗ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਚੀਨ ਤੋਂ ਇਲਾਵਾ ਭਾਰਤ, ਅਫਗਾਨਿਸਤਾਨ ਅਤੇ ਈਰਾਨ’ਚ ਵੀ ਬਹੁਤ ਵੱਧ ਫੁੱਲ ਰਿਹਾ ਹੈ। ਭਾਰਤ ‘ਚ ਕੈਨੇਡਾ ਦੀ ਕੰਪਨੀ ਵਿਟੈਲਿਟੀ ਏਅਰ ਸਾਫ ਸੁਥਰੀ ਹਵਾ ਵੇਚਣ ਦਾ ਕਾਰੋਬਾਰ ਕਰ ਰਹੀ ਹੈ।ਬ੍ਰਿਟੇਨ ਦੀ ਦਿ ਵੈਸਟ ਫੈਮਿਲੀ ਤਾਜ਼ੀ ਹਵਾ ਦਾ ਇਕ ਜਾਰ 80 ਪਾਊਂਡ ‘ਚ ਵੇਚਦੀ ਹੈ। ਦਿ ਵੈਟਸ ਦਾ ਦਾਅਵਾ ਹੈ ਕਿ ਉਹ ਸਵਿਟਜਰਲੈਂਡ ਦੇ ਦੂਰਦਰਾਜ ਇਲਾਕਿਆਂ ਤੋਂ ਹਵਾ ਨੂੰ ਜਾਰ ‘ਚ ਭਰਦੇ ਹਨ। ਫਿਰ ਉਸ ਨੂੰ ਚੀਨ ਸਮੇਤ ਹੋਰ ਜਗ੍ਹਾ ‘ਤੇ ਵੇਚਦੇ ਹਨ। ਇਸ ਕੰਮ ਲਈ ਉਹ ਸਵੇਰੇ ਤੜਕੇ ਤੜਕੇ ਸੁਦੂਰ ਪਹਾੜੀਆਂ ‘ਤੇ ਪਹੁੰਚ ਜਾਂਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.