ਭਾਜਪਾ ’ਤੇ ਹਰ ਮੰਤਰਾਲੇ ’ਚ ਆਰਐੱਸਐੱਸ ਦੇ ਬੰਦੇ ਨਿਯੁਕਤ ਕਰਨ ਦਾ ਦੋਸ਼

ਦਾਵਣਗੇਰੇ (ਕਰਨਾਟਕ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਨ੍ਹਾਂ ਹਰ ਸਰਕਾਰੀ ਅਦਾਰੇ ਵਿੱਚ ਆਰਐਸਐਸ ਦੇ ਬੰਦੇ ਬਿਠਾ ਕੇ ਇਨ੍ਹਾਂ ਅਦਾਰਿਆਂ ਦੀ ਕਦਰ ਘਟਾ ਦਿੱਤੀ ਹੈ। ਇੱਥੇ ਸ਼ਹਿਰ ਦੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਆਰਐਸਐਸ ਦੇ ਬੰਦੇ ਹਰੇਕ ਮੰਤਰਾਲੇ ਨੂੰ ਹਦਾਇਤਾਂ ਦੇ ਰਹੇ ਹਨ। ਜੇ ਅਗਲੀਆਂ ਆਮ ਚੋਣਾਂ ਵਿੱਚ ਕਾਂਗਰਸ ਜਿੱਤ ਕੇ ਸੱਤਾ ਵਿੱਚ ਪਰਤੀ ਤਾਂ ਇਨ੍ਹਾਂ ਸੰਸਥਾਵਾਂ ਨੂੰ ਆਰਐਸਐਸ ਦੇ ਕੰਟਰੋਲ ਤੋਂ ਮੁਕਤ ਕਰਾਇਆ ਜਾਵੇਗਾ।

ਕਾਂਗਰਸ ਆਗੂ ਨੇ ਕਿਹਾ ‘‘ ਮੈਂ ਨਹੀਂ ਜਾਣਦਾ ਕਿ ਤੁਹਾਨੂੰ ਪਤਾ ਹੋਵੇਗਾ ਕਿ ਹਰੇਕ ਮੰਤਰੀ ਦੇ ਦਫ਼ਤਰ ਵਿੱਚ ਆਰਐਸਐਸ ਦਾ ਇਕ ਬੰਦਾ ਬਿਠਾਇਆ ਗਿਆ ਹੈ ਤੇ ਉਹ ਹੁਕਮ ਚਾੜ੍ਹ ਰਿਹਾ ਹੈ। ਇਸ ਕਰ ਕੇ ਤੁਸੀਂ … ਸਿਵਾਇ ਸੰਸਥਾਵਾਂ ਦੀ ਕਦਰ ਘਟਾਈ ਦੇ ਕੀ ਉਮੀਦ ਕਰ ਸਕਦੇ ਹੋ। ਇਸ ਢੰਗ ਨਾਲ ਦੇਸ਼ ਦਾ ਬੈਂਕਿੰਗ ਸਿਸਟਮ ਤਹਿਸ ਨਹਿਸ ਕੀਤਾ ਗਿਆ ਹੈ।’’

‘‘ਨੀਰਵ ਮੋਦੀ ਤੇ ਮੇਹੁਲ ਚੋਕਸੀ ਜਿਹੇ ਲੋਕ ਕੌਣ ਹਨ? ਜਦੋਂ ਤੁਸੀਂ ਆਰਬੀਆਈ ਜਿਹੀਆਂ ਵਿੱਤੀ ਸੰਸਥਾਵਾਂ ਦੀ ਕਦਰ ਕਰਨਾ ਛੱਡ ਦਿਓ ਤਾਂ ਇਹੋ ਜਿਹੇ ਲੋਕ ਪੈਦਾ ਹੋਣ ਲੱਗ ਪੈਂਦੇ ਹਨ। ਹੁਣ ਅਸੀਂ ਪਿਉੂਸ਼ ਗੋਇਲ ਦਾ ਨਾਂ ਸੁਣ ਰਹੇ ਹਾਂ।’’ ਸ੍ਰੀ ਗਾਂਧੀ ਨੇ ਕੱਲ੍ਹ ਦੋਸ਼ ਲਾਇਆ ਸੀ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਜਿਸ ਕੰਪਨੀ ਦੇ ਪ੍ਰਮੋਟਰ ਰਹੇ ਸਨ ਉਹ 650 ਕਰੋੜ ਰੁਪਏ ਦੀ ਡਿਫਾਲਟਰ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨੋਟਬੰਦੀ ਖਿਲਾਫ਼ ਸਲਾਹ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਦੀ ਯੋਜਨਾ ਬਾਰੇ ਵਿੱਤ ਮੰਤਰੀ ਤੇ ਸਮੁੱਚੀ ਕੈਬਨਿਟ ਨੂੰ ਹਨੇਰੇ ’ਚ ਰੱਖਿਆ ਗਿਆ ਸੀ। ਸ੍ਰੀ ਗਾਂਧੀ ਟੁਮਕੁਰ ਸਥਿਤ ਸਿੱਧਾਗੰਗਾ ਸਥਿਤ ਮੱਠ ਵਿੱਚ ਵੀ ਗਏ ਤੇ ਮੱਠ ਦੇ ਮੁਖੀ ਸ਼ਿਵਕੁਮਾਰਾ ਸਵਾਮੀ ਤੋਂ ਆਸ਼ੀਰਵਾਦ ਲਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.