ਭਾਜਪਾ ਤੇ ਕਿਸਾਨ ਦਾ ਆਪਸੀ ਰਿਸ਼ਤਾ ਕਿਉਂ ਨਹੀਂ ਬਣ ਰਿਹਾ?

ਭਾਰਤ ਦਾ ਸਾਰਾ ਆਰਥਕ ਢਾਂਚਾ ਖੇਤੀਬਾੜੀ ਦੀ ਨੀਂਹ ਤੇ ਉਸਰਿਆ ਹੋਇਆ ਹੈ ਅਤੇ ਕੋਈ ਵੀ ਅਗਲਾ ਕਦਮ ਕਿਸਾਨ ਦੇ ਹਿਤ ਵਿਚਾਰੇ ਬਿਨਾਂ ਨਹੀਂ ਪੁਟਿਆ ਜਾ ਸਕਦਾ ਪਰ ਭਾਜਪਾ ਇਸ ਮੁਢਲੇ ਪਾਠ ਨੂੰ ਸਮਝ ਨਹੀਂ ਸੱਕ ਰਹੀ। ਪਹਿਲਾਂ ਮਹਾਰਾਸ਼ਟਰ ਵਿਚ ਕਿਸਾਨਾਂ ਦੇ ਰੋਸ ਨੇ ਮਹਾਰਾਸ਼ਟਰ ‘ਚ ‘ਦੁੱਧ ਦੀਆਂ ਨਦੀਆਂ’ ਵਹਾਅ ਦਿਤੀਆਂ ਅਤੇ ਹੁਣ ਮੱਧ ਪ੍ਰਦੇਸ਼ ਵਿਚ ਪੁਲਿਸ ਵਲੋਂ ਕਿਸਾਨਾਂ ਉਤੇ ਗੋਲੀਆਂ ਚਲਾ ਕੇ ਇਹ ਦੱਸ ਦਿਤਾ ਗਿਆ ਹੈ ਕਿ ਇਨ੍ਹਾਂ ਦੋਹਾਂ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਕਿਸਾਨਾਂ ਨਾਲ ਹਮਦਰਦੀ ਵਾਲਾ ਰਿਸ਼ਤਾ ਨਹੀਂ ਬਣਾ ਸਕੀਆਂ। ਜਦੋਂ ਰਿਸ਼ਤੇ ਬਣਦੇ ਹਨ ਤਾਂ ਦਰਦ ਅਤੇ ਮਜਬੂਰੀਆਂ ਸਾਂਝੀਆਂ ਹੁੰਦੀਆਂ ਹਨ। ਜਿਵੇਂ ਉਦਯੋਗਪਤੀਆਂ ਨੂੰ ਸਰਕਾਰ ਹਰ ਸਹੂਲਤ ਦੇਣਾ ਚਾਹੁੰਦੀ ਹੈ, ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਬੈਂਕਾਂ ਵਲੋਂ ਕਰਜ਼ਾ ਮਾਫ਼ੀ ਤੇ ਵਿਆਜ ਘਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਸਮੇਤ ਹੋਰ ਕਿੰਨੀਆਂ ਹੀ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਤਾਕਿ ਉਦਯੋਗ ਵਧਣ-ਫੁੱਲਣ, ਇਹੋ ਜਿਹਾ ਰਿਸ਼ਤਾ ਕਿਸਾਨਾਂ ਨਾਲ ਭਾਜਪਾ ਦਾ ਨਾ ਕਦੇ ਸੀ ਅਤੇ ਨਾ ਹੁਣ ਹੀ ਬਣ ਰਿਹਾ ਹੈ।

ਕਰਜ਼ਾ ਮਾਫ਼ੀ ਦੇ ਨਾਂ ਤੇ ਸਰਕਾਰ ਗੁੰਗੀ-ਬੋਲੀ ਹੋ ਜਾਂਦੀ ਹੈ। ਜੇ ਕੁੱਝ ਕੁ ਕਦਮ ਚੁਕਦੀ ਵੀ ਹੈ ਤਾਂ ਇਸ ਚਤੁਰਾਈ ਨਾਲ ਕਿ ਉਸ ਦਾ ਫ਼ਾਇਦਾ ਕਿਸਾਨਾਂ ਨੂੰ ਘੱਟ ਹੀ ਹੁੰਦਾ ਹੈ। ਉਸ ਤੋਂ ਬਾਅਦ ਸਰਕਾਰ ਲਗਾਤਾਰ ਅਪਣੇ ਧਾਰਮਕ ਏਜੰਡੇ ਤੇ ਗਾਂ ਦੀ ਰਾਖੀ ਵਾਸਤੇ ਕਿਸਾਨ ਅਤੇ ਉਸ ਤੇ ਨਿਰਭਰ ਹੋਰ ਛੋਟੇ ਧੰਦਿਆਂ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਕਰਜ਼ਾ ਮਾਫ਼ੀ ਤਾਂ ਦੂਰ ਦੀ ਗੱਲ ਹੈ, ਫ਼ਸਲਾਂ ਦੀ ਕੀਮਤ ਵੀ ਨਹੀਂ ਵਧਾਈ ਗਈ। 2020 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਅੱਜ ਕਿਸਾਨ ਦੀ ਆਮਦਨੀ ‘ਚ ਆਈ ਗਿਰਾਵਟ ਨੂੰ ਸਮਝ ਨਹੀਂ ਪਾ ਰਹੇ।

ਭਾਰਤ ਵਿਚ ਛੋਟੇ ਕਿਸਾਨ ਹਨ ਜੋ ਅਪਣੀ ਆਮਦਨੀ ‘ਚੋਂ ਕੁੱਝ ਵੀ ਬੱਚਤ ਨਹੀਂ ਕਰ ਸਕਦੇ। ਅਜੇ ਵੀ ਕਿਸਾਨ ਕੁਦਰਤ ਦੀ ਮਿਹਰਬਾਨੀ ਤੇ ਨਿਰਭਰ ਹਨ। ਜਦੋਂ ਤਕ ਮੀਂਹ ਨਹੀਂ ਪੈਂਦਾ, ਸਾਹ ਸੁਕੇ ਰਹਿੰਦੇ ਹਨ ਅਤੇ ਬੇਵਕਤ ਮੀਂਹ ਵਿਚ ਕਿਸਾਨਾਂ ਦੇ ਹੰਝੂ ਕਿਸੇ ਨੂੰ ਨਜ਼ਰ ਨਹੀਂ ਆਉਂਦੇ। 3 ਸਾਲਾਂ ਤੋਂ ਭਾਜਪਾ ਅੱਗੇ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਮੰਗ ਪਈ ਹੈ ਪਰ ਕੇਂਦਰ ਦਾ ਦਿਲ ਨਹੀਂ ਪਸੀਜਿਆ। ਪੰਜਾਬ ਦਾ ਕਿਸਾਨ ਕਾਂਗਰਸ ਤੋਂ ਕਿਸੇ ਕਰਿਸ਼ਮੇ ਦੀ ਉਮੀਦ ਲਾਈ ਬੈਠਾ ਸੀ। ਤਿੰਨ ਮਹੀਨੇ ਵਿਚ 57 ਕਿਸਾਨਾਂ ਨੇ ਕਰਜ਼ੇ ਦੀ ਪ੍ਰੇਸ਼ਾਨੀ ਤੋਂ ਘਬਰਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਹ ਇਕ ਡਾਢੀ ਚਿੰਤਾ ਦੀ ਘੜੀ ਹੈ ਪਰ ਸਰਕਾਰ ਨੂੰ ਗ਼ਰੀਬ ਕਿਸਾਨਾਂ ਦੀ ਪ੍ਰਵਾਹ ਹੀ ਕੋਈ ਨਹੀਂ। ਹੁਣ ਉੱਤਰ ਪ੍ਰਦੇਸ਼ ਵਿਚ ਗਊ ਨੂੰ ਮਾਰਨਾ ਰਾਸ਼ਟਰੀ ਸੁਰੱਖਿਆ ਹੇਠ ਅਪਰਾਧ ਬਣਾ ਦਿਤਾ ਗਿਆ ਹੈ। ਯੋਗੀ ਦੇ ਪਿੱਛੇ-ਪਿੱਛੇ ਚਲ ਕੇ, ਕੇਂਦਰ ਇਸ ਨੂੰ ਸਾਰੇ ਭਾਰਤ ਵਿਚ ਹੀ ਲਾਗੂ ਕਰ ਦੇਵੇਗਾ। ਪਰ ਇਸ ਦਾ ਭਾਰਤ ਦੀ 60% ਆਬਾਦੀ ਉਤੇ ਕੀ ਅਸਰ ਹੋ ਰਿਹਾ ਹੈ, ਇਸ ਤੋਂ ਕੇਂਦਰ ਬੇਖ਼ਬਰ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.