ਸੁਖਦੇਵ ਗਰਗ, ਜਗਰਾਓਂ : ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਸਨਮਾਨ ਕੀਤਾ। ਇਸ ਮੌਕੇ ਬੋਪਾਰਾਏ ਤੋਂ ਸੁਖਰਾਜ ਸਿੰਘ ਰਾਜਾ ਦਿਓਲ, ਬਿੰਦਰ ਸਿੰਘ ਦਾਖਾ, ਹਰਮੇਸ਼ ਸਿੰਘ, ਗੁਰਪ੍ਰਰੀਤ ਸਿੰਘ, ਹਰਦੀਪ ਸਿੰਘ ਸ਼ੇਖ਼ੂਪੁਰਾ ਤੇ ਰਾਮ ਚਰਨ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਸਨਮਾਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਕਿਹਾ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ।

ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਢੇ 9 ਸਾਲ ਦੇ ਕਾਰਜਕਾਲ ‘ਚ ਦੇਸ਼ ਨੇ ਬੁਲੰਦੀਆਂ ਨੂੰ ਛੂਹਿਆ ਹੈ ਤੇ ਲੋਕਾਂ ਦਾ ਰੁਝਾਨ ਦਿਨ ਬ ਦਿਨ ਭਾਜਪਾ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਹੁਣੇ ਹੁਣੇ ਹੋਈ ਤਿੰਨ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਭਾਜਪਾ ਦੇ ਮੁਕਾਬਲੇ ਕੋਈ ਵੀ ਰਾਜਨੀਤਕ ਪਾਰਟੀ ਟਿੱਕ ਨਹੀਂ ਸਕਦੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਢੰਡ, ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ, ਬਲਰਾਜ ਸਿੰਘ, ਅੰਬੂ ਰਾਮ ਮਸ਼ਾਲ ਸਮੇਤ ਭਾਜਪਾ ਵਰਕਰ ਹਾਜ਼ਰ ਸਨ।