ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ ਵੱਖ-ਵੱਖ ਮੰਡੀਆਂ ਤੇ ਸ਼ੈਲਰਾਂ ਦਾ ਦੌਰਾ ਕੀਤਾ ਗਿਆ। ਕਿਸਾਨ ਆਗੂਆਂ ਗੁਰਮੇਲ ਸਿੰਘ ਭਰੋਵਾਲ, ਸੁਖਦੇਵ ਸਿੰਘ ਗੋਰਸੀਆਂ ਤੇ ਜਸਵਿੰਦਰ ਸਿੰਘ ਭੁਮਾਲ ਨੇ ਦੱਸਿਆ ਅਜੇ ਵੀ ਮੰਡੀਆਂ ‘ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਤੇ ਸ਼ੈਲਰਾਂ ‘ਚ ਨਾਮਾਤਰ ਝੋਨਾ ਪੁੱਜਾ ਹੈ। ਆਗੂਆਂ ਨੇ ਕਿਹਾ ਕਿ ਝੋਨੇ ਦੀ ਚੁਕਾਈ ਬਹੁਤ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ, ਜੋ ਸਰਾਸਰ ਭਿ੍ਸ਼ਟਾਚਾਰ ਨੂੰ ਜਨਮ ਦੇ ਰਹੀ ਹੈ।

ਇਸ ਮੌਕੇ ਕਿਸਾਨ ਆਗੂਆਂ ਵੱਲੋਂ ਮੰਡੀਆਂ ਤੇ ਸ਼ੈਲਰਾਂ ‘ਚ ਝੋਨੇ ਦੀ ਨਮੀ ਮਾਪਣ ਵਾਲੀਆਂ ਮਸ਼ੀਨਾਂ ਨੂੰ ਵੀ ਚੈੱਕ ਕੀਤਾ, ਜਿਸ ‘ਚ ਹੈਰਾਨੀਜਨਕ ਤੱਥ ਸਾਹਮਣੇ ਆਏ ਜਿਸ ਦੀਆਂ ਫੋਟੋਆਂ ਤੇ ਵੀਡੀਓਜ਼ ਬਣਾ ਕੇ ਸਮੇਤ ਰਿਕਾਰਡ ਉੱਚ ਅਧਿਕਾਰੀਆਂ ਨੂੰ ਭੇਜਿਆ। ਉਨ੍ਹਾਂ ਦੱਸਿਆ ਮਾਰਕੀਟ ਕਮੇਟੀ ਦੇ ਯੰਤਰਾਂ ‘ਚ ਨਮੀ ਸਿਰਫ 18 ਫੀਸਦੀ ਆਈ ਜਦਕਿ ਸ਼ੈਲਰਾਂ ਦੀਆਂ ਮਸ਼ੀਨਾਂ ‘ਚ ਨਮੀ ਵੀਹ ਫ਼ੀਸਦੀ ਤੋਂ ਵੀ ਜ਼ਿਆਦਾ ਪਾਈ ਗਈ।

ਇਸ ਮੌਕੇ ਸੁਖਦੇਵ ਸਿੰਘ ਗੋਰਸੀਆਂ ਮੱਖਣ, ਹਰਮਿੰਦਰ ਸਿੰਘ ਚੀਮਾ ਭਰੋਵਾਲ, ਗੁਰਦੀਪ ਸਿੰਘ ਦੀਪ, ਪ੍ਰਧਾਨ ਗੁਰਮੇਲ ਸਿੰਘ ਤੱਤਲਾ, ਹਰਮੇਲ ਸਿੰਘ ਗੋਰਸੀਆਂ, ਰੁਪਿੰਦਰ ਸਿੰਘ ਭੁਮਾਲ,ਤੇਜਾ ਸਿੰਘ, ਰੇਸ਼ਮ ਸਿੰਘ ਭਰੋਵਾਲ, ਭਗਵੰਤ ਸਿੰਘ ਅਤੇ ਸਰਪੰਚ ਗੁਰਮੀਤ ਸਿੰਘ ਭੂੰਦੜੀ ਆਦਿ ਹਾਜ਼ਰ ਸਨ।