ਮਨੋਰੰਜਨ ਡੈਸਕ, ਨਵੀਂ ਦਿੱਲੀ : 22 ਜਨਵਰੀ ਦਾ ਦਿਨ ਅਯੁੱਧਿਆ ਸਮੇਤ ਪੂਰੇ ਦੇਸ਼ ਲਈ ਬਹੁਤ ਖਾਸ ਸੀ। ਲਗਭਗ 500 ਸਾਲ ਬਾਅਦ ਭਗਵਾਨ ਰਾਮ ਆਪਣੇ ਜਨਮ ਸਥਾਨ ਬਿਰਾਜੇ। ਲਗਭਗ ਪੂਰੇ ਬੀ ਟਾਊਨ ਨੇ ਇਸ ਪ੍ਰਾਣ ਪ੍ਰਤਿਸ਼ਠਾ ਵਿਚ ਹਿੱਸਾ ਲਿਆ ਅਤੇ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਇਸ ਦੇ ਨਾਲ ਹੀ ਜੋ ਸੈਲੇਬਸ ਅਯੁੱਧਿਆ ਨਹੀਂ ਪਹੁੰਚ ਸਕੇ ਉਹ ਮੁੰਬਈ ‘ਚ ਰਹਿ ਕੇ ਰਾਮ ਭਗਤੀ ‘ਚ ਰੁੱਝੇ ਨਜ਼ਰ ਆਏ। ਜਿੱਥੇ ਕੁਝ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਖੁਸ਼ੀ ਜਤਾਈ, ਉੱਥੇ ਹੀ ਸ਼ਿਲਪਾ ਸ਼ੈੱਟੀ ਨੇ ਇਸ ਦਿਨ ਨੂੰ ਵੱਖਰੇ ਤਰੀਕੇ ਨਾਲ ਮਨਾਇਆ।

ਰਾਮ ਭਗਤੀ ਵਿਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ

ਸ਼ਿਲਪਾ ਸ਼ੈੱਟੀ ਕਿਸੇ ਵੀ ਤਰ੍ਹਾਂ ਦਾ ਜਸ਼ਨ ਮਨਾਉਣ ਤੋਂ ਪਿੱਛੇ ਨਹੀਂ ਹਟਦੀ। ਅਦਾਕਾਰਾ ਪ੍ਰਾਣ ਪ੍ਰਤਿਸ਼ਠਾ ‘ਚ ਨਹੀਂ ਪਹੁੰਚ ਸਕੀ ਪਰ ਮੁੰਬਈ ‘ਚ ਰਹਿ ਕੇ ਉਸ ਨੇ 22 ਜਨਵਰੀ ਨੂੰ ਜਿੱਤ ਦੇ ਰੂਪ ‘ਚ ਜ਼ਰੂਰ ਮਨਾਇਆ। ਅਦਾਕਾਰਾ ਨੇ ਸਿੱਧੀਵਿਨਾਇਕ ਮੰਦਰ ‘ਚ ਦਰਸ਼ਨ ਕੀਤੇ। ਇਸ ਦੌਰਾਨ ਉਹ ਪੂਰੀ ਤਰ੍ਹਾਂ ਰਾਮ ਭਗਤੀ ‘ਚ ਲੀਨ ਦਿਖਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਭਗਵੇ ਰੰਗ ਦੀ ਸਾੜੀ ਪਹਿਨੀ ਅਤੇ ਹੱਥਾਂ ‘ਚ ਰਾਮ ਦਾ ਝੰਡਾ ਲਹਿਰਾਉਂਦੀ ਹੋਈ ‘ਜੈ ਸ਼੍ਰੀਰਾਮ’ ਦਾ ਨਾਅਰਾ ਲਾਉਂਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਦਾ ਉਤਸ਼ਾਹ ਦੇਖਣਯੋਗ ਸੀ। ਭਗਵੇ ਰੰਗ ਦੀ ਸਾੜ੍ਹੀ ਪਹਿਨ ਕੇ ਸ਼ਿਲਪਾ ਨੇ ਵੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਉਸ ਨੇ ਮੱਥਾ ਟੇਕਿਆ ਅਤੇ ਮੰਦਰ ‘ਚ ਦਰਸ਼ਨ ਕੀਤੇ। ਸ਼ਿਲਪਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਨੇ ਉਸ ਦੇ ਪੱਲੂ ਪਾ ਕੇ ਮੱਥਾ ਟੇਕਣ ਦੇ ਸਟਾਇਲ ‘ਤੇ ਵੀ ਮਜ਼ਾਕ ਉਡਾਇਆ ਹੈ।

ਹਾਈਜੀਨ ਕਾਰਨ ਉਡਾਇਆ ਮਜ਼ਾਕ

ਮੰਦਰ ‘ਚ ਦਰਸ਼ਨ ਦੌਰਾਨ ਅਦਾਕਾਰਾ ਨੇ ਆਪਣੀ ਸਾੜੀ ਦਾ ਪੱਲੂ ਉਸੇ ਥਾਂ ‘ਤੇ ਸੁੱਟ ਦਿੱਤਾ, ਜਿੱਥੇ ਉਹ ਮੱਥਾ ਟੇਕ ਰਹੀ ਸੀ। ਇਹ ਦੇਖਦਿਆਂ ਹੀ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ‘ਮੰਦਿਰ ‘ਚ ਵੀ ਹਾਈਜੀਨ ਚਾਹੀਦੀ, ਤਾਂ ਇੱਥੇ ਆਈ ਹੀ ਕਿਉਂ। ਇਕ ਹੋਰ ਨੇ ਕੁਮੈਂਟ ਕੀਤਾ,’ਪਹਿਲਾਂ ਗੰਦੀਆਂ ਹਰਕਤਾਂ ਕਰੋ, ਫਿਰ ਇਸ ਨੂੰ ਕਵਰਅਪ ਕਰੋ।’ ਹਾਲਾਂਕਿ ਕੁਝ ਯੂਜ਼ਰਜ਼ ਨੇ ‘ਜੈ ਸ਼੍ਰੀ ਰਾਮ’ ਲਿਖ ਕੇ ਸ਼ਿਲਪਾ ਦੀ ਕੋਸ਼ਿਸ਼ ਦੀ ਤਾਰੀਫ ਕੀਤੀ।