ਕੋਲਕਾਤਾ,:-ਟੌਲ ਪਲਾਜ਼ਿਆਂ ‘ਤੇ ਫ਼ੌਜ ਦੀ ਤਾਇਨਾਤੀ ਨੂੰ ਸਾਜ਼ਿਸ਼ ਕਰਾਰ ਦੇਣ ਤੋਂ ਬਾਅਦ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਨਾਲ ਨਵਾਂ ਆਢਾ ਲੈਂਦਿਆਂ ਸੂਬੇ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸੂਬੇ ਦੀ ਪ੍ਰਵਾਨਗੀ ਲਏ ਬਿਨਾਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ। ਪੱਛਮੀ ਬੰਗਾਲ ਸਿਵਲ ਸਰਵਿਸ ਆਫੀਸਰਜ਼ ਐਸੋਸੀਏਸ਼ਨ ਦੀ ਸਾਲਾਨਾ ਆਮ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਨਿਰਦੇਸ਼ ਦਿੱਤੇ। ਮੋਦੀ ਸਰਕਾਰ ‘ਤੇ ਸੰਘੀ ਢਾਂਚੇ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਕੱਲ੍ਹ ਦਿੱਲੀ ਤੋਂ ਹਦਾਇਤਾਂ ਆਉਂਦੀਆਂ ਹਨ ਪਰ ਉਹ ਚੇਤੇ ਰੱਖਣ ਕਿ ਉਹ ਕੰਮ ਸੂਬਾ ਸਰਕਾਰ ਲਈ ਕਰਦੇ ਹਨ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


