ਕੋਲਕਾਤਾ : ਬੰਗਾਲ ’ਚ ਦਸ ਸਾਲ ਦੀ ਬੱਚੀ ’ਚ ਚਾਇਨੀਜ਼ ਨਿਮੋਨੀਆ ਦੀ ਦੁਰਲੱਭ ਕਿਸਮ ਮਾਈਕੋਪਲਾਜ਼ਮਾ ਨਿਮੋਨੀਆ ਮਿਲੀ ਹੈ। ਬੱਚੀ ’ਚ ਇਹ ਬਿਮਾਰੀ ਇੰਸਟੀਚਿਊਟ ਆਫ ਚਾਈਲਡ ਹੈਲਥ ’ਚ ਜਾਂਚ ਦੌਰਾਨ ਸਾਹਮਣੇ ਆਈ ਹੈ। ਦੱਖਣੀ ਕੋਲਕਾਤਾ ਦੇ ਬਾਂਸਦ੍ਰੋਣੀ ’ਚ ਰਹਿਣ ਵਾਲੀ ਬੱਚੀ ਨੂੰ ਸਾਹ ਲੈਣ ’ਚ ਸਮੱਸਿਆ, ਬੁਖ਼ਾਰ ਤੇ ਖੰਘ ਦੀ ਸ਼ਿਕਾਇਤ ਤੋਂ ਬਾਅਦ 25 ਦਸੰਬਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਜਾਂਚ ਦੌਰਾਨ ਡਾਕਟਰਾਂ ਨੂੰ ਇਸ ਬਿਮਾਰੀ ਬਾਰੇ ਪਤਾ ਲੱਗਿਆ। ਇਸ ਬਿਮਾਰੀ ਨੇ ਉਸ ਦੇ ਫੇਫੜਿਆਂ ਨੂੰ ਪ੍ਰਭਾਵਿਤ ਕੀਤਾ ਹੈ। ਮਾਈਕੋਪਲਾਜ਼ਮਾ ਨਿਮੋਨੀਆ ਨੂੰ ਚੀਨੀ ਨਿਮੋਨੀਆ ਜਾਂ ਚਾਇਨੀਜ਼ ਨਿਮੋਨੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਪਿਛਲੇ ਸਾਲ ਚੀਨ ’ਚ ਮਾਈਕੋਪਲਾਜ਼ਮਾ ਨਿਮੋਨੀਆ ਕਾਰਨ ਸਾਹ ’ਚ ਦਿੱਕਤ ਹੋਣ ਦੇ ਕਈ ਮਾਮਲੇ ਦੇਖੇ ਗਏ ਸਨ। ਚੀਨ ਤੋਂ ਇਲਾਵਾ ਅਮਰੀਕਾ ਸਮੇਤ ਹੋਰ ਦੇਸ਼ਾਂ ’ਚ ਵੀ ਮਾਈਕੋਪਲਾਜ਼ਮਾ ਨਿਮੋਨੀਆ ਦਾ ਪ੍ਰਭਾਵ ਦੇਖਿਆ ਗਿਆ।