ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਦੇ ਵਿਸ਼ਵ ਕਲਿਆਣ ਪ੍ਰਚਾਰ ਦੌਰਿਆਂ ਤੋਂ ਬਾਅਦ ਵਿਸ਼ਾਲ ਸਤਿਸੰਗ ਪੋ੍ਗਰਾਮ ਦਾ ਆਯੋਜਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਹੋਈਆਂ ਤੇ ਸਾਰਿਆਂ ਨੇ ਸਤਿਗੁਰੂ ਦੇ ਅਲੌਕਿਕ ਦਰਸ਼ਨ ਕੀਤੇ ਤੇ ਪਵਿੱਤਰ ਪ੍ਰਵਚਨ ਸਰਵਣ ਕਰ ਕੇ ਸਤਿਸੰਗ ਦਾ ਭਰਪੂਰ ਲਾਭ ਆਨੰਦ ਪ੍ਰਰਾਪਤ ਕੀਤਾ। ਸਤਿਸੰਗ ਪੋ੍ਗਰਾਮ ‘ਚ ਹਾਜ਼ਰ ਸੰਗਤ ਦੇ ਵਿਸ਼ਾਲ ਸਮੂਹ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਨੇ ਸਤਿਸੰਗ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਸੀਂ ਜਿਸ ਹਾਲਤ ‘ਚ ਸਮਾਜ ‘ਚ ਰਹਿ ਰਹੇ ਹਾਂ, ਜੇਕਰ ਅਸੀਂ ਇਸ ਨਿਰੰਕਾਰ ਪ੍ਰਭੂ ਪ੍ਰਮਾਤਮਾ ਨਾਲ ਜੁੜੇ ਰਹੀਏ ਤਾਂ ਅਸੀਂ ਇਸ ਨੂੰ ਪੂਰਾ ਲਾਭ ਪ੍ਰਰਾਪਤ ਕਰ ਸਕਦੇ ਹਾਂ ਤੇ ਇਹ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਸਾਡਾ ਮਨ ਸਤਿਸੰਗ ਲਈ ਪੂਰੀ ਤਰਾਂ੍ਹ ਪਰਪੱਕ ਹੁੰਦਾ ਹੈ। ਬ੍ਹਮਗਿਆਨ ਦੀ ਪ੍ਰਰਾਪਤੀ ਇੰਨਸਾਨ ਨੂੰ ਹਰ ਤਰਾਂ੍ਹ ਦੇ ਦੁੱਖਾਂ ਤੋਂ ਮੁਕਤ ਕਰਦੀ ਹੈ ਤੇ ਮੁਕਤੀ ਦਾ ਰਸਤਾ ਪ੍ਰਦਾਨ ਕਰਦੀ ਹੈ। ਫਿਰ ਭਗਤ ਦੀ ਅਵਸਥਾ ਅਜਿਹੀ ਬਣ ਜਾਂਦੀ ਹੈ ਕਿ ਜਿੰਨਾ ਜ਼ਿਆਦਾ ਅਸੀਂ ਇਸ ਨਿਰੰਕਾਰ ਨਾਲ ਜੁੜਦੇ ਹਾਂ, ਉਸ ਨਾਲ ਸਾਡੀ ਪਿਆਰ ਦੀ ਭਾਵਨਾ ਡੂੰਘੀ ਹੁੰਦੀ ਜਾਂਦੀ ਹੈ। ਸਤਿਗੁਰੂ ਮਾਤਾ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਨੇ ਆਪਣੇ ਪਵਿੱਤਰ ਪ੍ਰਵਚਨਾਂ ‘ਚ ਉਦਾਹਰਨਾਂ ਨਾਲ ਸਮਝਾਇਆ ਕਿ ਜਿਸ ਤਰਾਂ੍ਹ ਸਾਨੂੰ ਫ਼ੋਨ ‘ਤੇ ਗੱਲ ਕਰਨ ਲਈ ਸੰਤੁਲਨ ਦੀ ਲੋੜ ਹੁੰਦੀ ਹੈ, ਤਾਂ ਹੀ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ, ਉਸੇ ਤਰਾਂ੍ਹ ਸਾਰਥਕ ਸ਼ਰਧਾ ਲਈ ਪਰਮਾਤਮਾ ਨਾਲ ਜੁੜਨ ਲਈ ਸਾਨੂੰ ਪੂਰਨ ਸੰਤੁਲਨ ਦੀ ਲੋੜ ਹੁੰਦੀ ਹੈ। ਨਿਰੰਕਾਰ ਨਾਲ ਸਬੰਧ ਕੇਵਲ ਤਦ ਹੀ ਸੰਭਵ ਹੈ ਜਦੋਂ ਅਸੀਂ ਇਸ ਪਰਮਾਤਮਾ ਨਾਲ ਨਾ ਕੇਵਲ ਸਰੀਰ ਦੁਆਰਾ ਬਲਕਿ ਮਨ ਦੁਆਰਾ ਜੁੜਦੇ ਹਾਂ। ਬਰਨਾਲਾ ਬ੍ਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਬ੍ਹਮਗਿਆਨ ਦੇ ਪਵਿੱਤਰ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਸਤਿਗੁਰੂ ਮਾਤਾ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਲਗਭਗ 80 ਦਿਨਾਂ ਲਈ ਦੂਰ-ਦੁਰਾਡੇ ਦੇਸ਼ਾਂ ‘ਚ ਵੱਖ-ਵੱਖ ਥਾਵਾਂ ਦੇ ਪ੍ਰਚਾਰ ਦੌਰੇ ‘ਤੇ ਗਈ। ਨਿਰੰਕਾਰੀ ਸੰਤ ਸਮਾਗਮਾਂ ਦੌਰਾਨ ਸਮੂਹ ਸੰਗਤਾਂ ਨੇ ਸਤਿਗੁਰੂ ਦੇ ਅਲੌਕਿਕ ਦਰਸ਼ਨ ਤੇ ਪਾਵਨ ਪ੍ਰਵਚਨਾਂ ਦੀ ਬਖਸ਼ਿਸ਼ ਕੀਤੀ ਤੇ ਇਸ ਮੌਕੇ 76ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।