ਨਵੀਂ ਦਿੱਲੀ, ਟੈੱਕ ਡੈਸਕ : 12 ਸਤੰਬਰ ਨੂੰ ਐਪਲ ਨੇ ਪਹਿਲੀ ਵਾਰ ਲਾਈਵ ਈਵੈਂਟ ‘ਚ ਆਪਣੀ ਨਵੀਨਤਮ ਐਪਲ ਵਾਚ ਸੀਰੀਜ਼ 9 ਦਾ ਪਰਦਾਫਾਸ਼ ਕੀਤਾ। ਇਸ ਤੋਂ ਇਲਾਵਾ ਕੰਪਨੀ ਨੇ ਈਵੈਂਟ ‘ਚ Apple Watch Ultra 2 ਤੇ Apple Watch SE ਨੂੰ ਪੇਸ਼ ਕੀਤਾ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਆਈਫੋਨ 15 ਸੀਰੀਜ਼ ਤੋਂ ਵੀ ਪਰਦਾ ਹਟਾ ਦਿੱਤਾ।

ਨਵੇਂ ਆਈਫੋਨ 15 ਨੂੰ ਚਾਰ ਨਵੇਂ ਕਲਰ ਆਪਸ਼ਨ ਤੇ ਡਾਇਨਾਮਿਕ ਆਈਲੈਂਡ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ iPhone 15 ਦੇ ਨਾਲ 28mm ਫੋਕਲ ਲੈਂਥ ਵਾਲਾ 48MP ਕੈਮਰਾ ਤੇ 12MP ਟੈਲੀਫੋਟੋ ਕੈਮਰਾ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਐਪਲ ਨੇ ਈਵੈਂਟ ‘ਚ ਕੁਝ ਐਕਸੈਸਰੀਜ਼ ਵੀ ਪੇਸ਼ ਕੀਤੀਆਂ ਹਨ।

USB-C ਤੇ Thunderbolt 4 Pro ਕੇਬਲ ਕੀਤੀ ਪੇਸ਼

ਪਿਛਲੇ ਮੰਗਲਵਾਰ ਨੂੰ ਆਪਣੇ ਆਈਫੋਨ 15 ਈਵੈਂਟ ਤੋਂ ਬਾਅਦ ਐਪਲ ਨੇ ਕੁਝ ਸੰਬੰਧਿਤ ਅਸੈੱਸਰੀਜ਼ ਨੂੰ ਪੇਸ਼ ਕੀਤਾ। ਨਵੀਂ ਉਪਕਰਨਾਂ ‘ਚ ਇਕ USB-C ਤੋਂ ਲਾਈਟਨਿੰਗ ਅਡਾਪਟਰ ਤੇ ਇਕ-ਮੀਟਰ ਥੰਡਰਬੋਲਟ 4 ਪ੍ਰੋ ਕੇਬਲ ਸ਼ਾਮਲ ਹੈ। iPhone 15 ਮਾਡਲਾਂ, iPad ਤੇ Mac ਨੂੰ ਚਾਰਜ ਕਰਨ ਲਈ ਕੰਪਨੀ ਨੇ ਇਕ ਨਵੀਂ 60W 1-ਮੀਟਰ USB-C ਚਾਰਜ ਕੇਬਲ (1577 ਰੁਪਏ) ਅਤੇ ਇਕ 240W 2-ਮੀਟਰ USB-C ਚਾਰਜ ਕੇਬਲ (2408 ਰੁਪਏ) ਪੇਸ਼ ਕੀਤੀ ਹੈ।

USB-C ਲਾਈਟਨਿੰਗ ਕੇਬਲ ਦੀ ਖਾਸੀਅਤ

USB-C ਕਨੈਕਟਰ ਵਾਲੀ ਐਪਲ ਦੀ ਨਵੀਂ ਚਾਰਜ ਕੇਬਲ ਨੂੰ ਫਾਸਟ ਚਾਰਜਿੰਗ ਸਿੰਕਿੰਗ ਤੇ ਡਾਟਾ ਟਰਾਂਸਫਰ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ 240W ਤਕ ਚਾਰਜਿੰਗ ਦਾ ਸਮਰਥਨ ਕਰਦਾ ਹੈ ਅਤੇ USB 2 ਦਰਾਂ ‘ਤੇ ਡਾਟਾ ਟਰਾਂਸਫਰ ਕਰਦਾ ਹੈ। ਤੁਸੀਂ ਇਸਦੀ ਵਰਤੋਂ iPhone 15 ਮਾਡਲਾਂ ਤੇ Apple ਦੇ ਨਵੇਂ iPad ਅਤੇ Mac ਨੂੰ ਚਾਰਜ ਕਰਨ ਲਈ ਕਰ ਸਕਦੇ ਹੋ। ਜੇਕਰ ਤੁਸੀਂ ਫਾਸਟ ਚਾਰਜਿੰਗ ਸਪੀਡ ਚਾਹੁੰਦੇ ਹੋ ਤਾਂ USB-C ਪਾਵਰ ਅਡਾਪਟਰ ਲੈਣਾ ਜ਼ਰੂਰੀ ਹੈ।

ਨਵੀਂ USB-C ਲਾਈਟਨਿੰਗ ਕੇਬਲ ਦੀਆਂ ਖੂਬੀਆਂ

ਨਵੇਂ ਸਟੈਂਡਰਡ ਆਈਫੋਨ 15 ਤੇ ਆਈਫੋਨ 15 ਪਲੱਸ ਇਕ USB-C ਪੋਰਟ ਨਾਲ ਲੈਸ ਹਨ, ਕੇਬਲ ਉੱਤੇ ਡਾਟਾ ਟਰਾਂਸਫਰ 480Mbps ਤਕ ਦੀ USB 2.0 ਸਪੀਡ ਤਕ ਸੀਮਤ ਹੈ, ਜੋ ਕਿ ਪਿਛਲੇ iPhones ‘ਤੇ ਲਾਈਟਨਿੰਗ ਪੋਰਟ ਦੇ ਬਰਾਬਰ ਹੈ। ਆਈਫੋਨ 15 ਪ੍ਰੋ ਤੇ ਆਈਫੋਨ 15 ਪ੍ਰੋ ਮੈਕਸ ਵੀ USB-C ਪੋਰਟਾਂ ਨਾਲ ਲੈਸ ਹਨ, ਪਰ ਉਹ ਡਿਵਾਈਸਾਂ ਇਕ ਸਿੰਗਲ ਕੇਬਲ ‘ਤੇ 10 Gbps ਤਕ ਦੀ USB 3 ਡਾਟਾ ਟ੍ਰਾਂਸਫਰ ਸਪੀਡ ਦਾ ਸਮਰਥਨ ਕਰਦੀਆਂ ਹਨ। ਇਸ ਕਰਕੇ ਐਪਲ ਨੇ ਆਪਣੀ ਮੌਜੂਦਾ ਥੰਡਰਬੋਲਟ 4 ਪ੍ਰੋ ਕੇਬਲ ਨੂੰ $69 ਵਿੱਚ ਇੱਕ-ਮੀਟਰ ਦੇ ਛੋਟੇ ਆਕਾਰ ਵਿੱਚ ਉਪਲਬਧ ਕਰਵਾਇਆ ਹੈ।