ਮਨਿੰਦਰ ਸਿੰਘ, ਬਰਨਾਲਾ : ਬੀਵੀਐੱਮ ਇੰਟਰਨੈਸ਼ਨਲ ਸਕੂਲ ‘ਚ ਪਹਿਲੀ ਤੇ ਦੂਜੀ ਜਮਾਤ ਲਈ ਹਿੰਦੀ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇਬਾਜ਼ਾਂ ਨੇ ਆਪਣੀ ਕਲਾ ਦੇ ਨਾਲ-ਨਾਲ ਆਪਣੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਕੂਲ ਦੀ ਪਿੰ੍ਸੀਪਲ ਅਰਾਧਨਾ ਵਰਮਾ ਨੇ ਦੱਸਿਆ ਕਿ ਇਸ ਸਰਗਰਮੀ ਨੂੰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਤੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ‘ਚ ਵਾਧਾ ਕਰਨਾ ਹੈ। ਹਿੰਦੀ ਨੂੰ ਜ਼ਿੰਦਾ ਰੱਖਣ ਦਾ ਇੱਕੋ-ਇੱਕ ਤਰੀਕਾ ਹੈ ਕਿ ਇਸਦੀ ਵਰਤੋਂ ਨੂੰ ਵਧਾਇਆ ਜਾਵੇ ਤੇ ਬੱਚਿਆਂ ਨੂੰ ਵੀ ਸਿਖਾਇਆ ਜਾਵੇ। ਹਿੰਦੀ ਦੀ ਸੁੰਦਰਤਾ ਤੇ ਗਹਿਰਾਈ ਹਰ ਕਿਸੇ ਦੇ ਦਿਲ ‘ਚ ਵਸੀ ਹੁੰਦੀ ਹੈ। ਹਿੰਦੀ ਭਾਸ਼ਾ ਦੇ ਸ਼ਬਦਾਂ ‘ਚ ਬੱਚਿਆਂ ਦੀ ਰੁਚੀ ਨੂੰ ਉਜਾਗਰ ਕਰਨ ਲਈ ਅੱਜ ਇਕ ਸ਼ਾਨਦਾਰ ਹਿੰਦੀ ਕਵਿਤਾ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਨੇ ਵੱਖ-ਵੱਖ ਮਨਪਸੰਦ ਕਵਿਤਾਵਾਂ ਪੇਸ਼ ਕੀਤੀਆਂ। ਬੀਵੀਐੱਮ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਪ੍ਰਮੋਦ ਅਰੋੜਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਡਾਇਰੈਕਟਰ ਗੀਤਾ ਅਰੋੜਾ ਤੇ ਨਿਖਿਲ ਅਰੋੜਾ ਨੇ ਛੋਟੇ ਬੱਚਿਆਂ ਦੇ ਆਉਣ ਵਾਲੇ ਪ੍ਰਦਰਸ਼ਨ ਦੀ ਕਾਮਨਾ ਕਰਦੇ ਹੋਏ ਕਿਹਾ ਕਿ “ਇਹ ਮੁਕਾਬਲਾ ਵਿਦਿਆਰਥੀਆਂ ਲਈ ਕਵਿਤਾਵਾਂ ਦੇ ਰੂਪ ‘ਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਸਾਧਨ ਹੈ। ਅਜਿਹੇ ਮੁਕਾਬਲੇ ਕਰਵਾ ਕੇ ਹੀ ਬੱਚਿਆਂ ਅੰਦਰ ਛੁਪੀ ਕਲਾ ਨੂੰ ਨਿਖਾਰਿਆ ਜਾ ਸਕਦਾ ਹੈ ਤੇ ਅਜਿਹੇ ਮੁਕਾਬਲੇ ਸਾਡੇ ਬੱਚਿਆਂ ਦੀ ਸਾਹਿਤਕ ਯੋਗਤਾ ਨੂੰ ਨਿਖਾਰਦੇ ਹਨ।