ਪਟਨਾ: ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਚਾਨਨ ਥਾਣਾ ਖੇਤਰ ਦੇ ਬਸਤਪੁਰ ਪਿੰਡ ‘ਚ ਨਕਸਲੀਆਂ ਨੇ ਬੀਤੀ ਰਾਤ ਇਕ ਗੈਰ ਕਾਨੂੰਨੀ ਖਾਣ ‘ਤੇ ਧਾਵਾ ਬੋਲ ਕੇ ਅੱਠ ਗੱਡੀਆਂ ਨੂੰ ਫੂਕ ਦਿੱਤਾ ਤੇ ਇਕ ਜੇ.ਸੀ.ਬੀ. ਗੱਡੀ ਦੇ ਚਾਲਕ ਨੂੰ ਜਾਨੋਂ ਮਾਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਨਕਸਲੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਇਸ ਤੋਂ ਪਹਿਲਾਂ ਫਰਵਰੀ ਮਹੀਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਭੱਦਰਕਾਲੀ ਥਾਣਾ ਖੇਤਰ ‘ਚ ਪਿੰਡ ਗੇਪਲਾ ਨੇੜੇ ਬੀਜਾਪੁਰ ਆ ਰਹੀ ਇਕ ਯਾਤਰੀ ਬੱਸ ਨੂੰ ਨਕਸਲੀਆਂ ਨੇ ਅੱਗ ਲਗਾ ਦਿੱਤੀ। ਬੱਸ ਵੇਂਕਟਾਪੁਰਮ ਤੋਂ ਬੀਜਾਪੁਰ ਸਵਾਰੀਆਂ ਲੈ ਕੇ ਆ ਰਹੀ ਸੀ। ਪਿੰਡ ਗੇਪਲਾ ਨੇੜੇ ਕਰੀਬ 15 ਨਕਸਲੀਆਂ ਨੇ ਬੱਸ ਨੂੰ ਰੋਕ ਲਿਆ। ਯਾਤਰੀਆਂ ਨੂੰ ਬਾਹਰ ਨਿਕਾਲ ਕੇ ਕਰੀਬ ਪੰਜ ਸੌਂ ਮੀਟਰ ਦੂਰ ਜਾਣ ਨੂੰ ਕਿਹਾ। ਇਸ ਤੋਂ ਬਾਅਦ ਵਾਹਨ ਦੀ ਡੀਜ਼ਲ ਟੈਂਕੀ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਨਾਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


