Ad-Time-For-Vacation.png

ਬਿਨਾਂ ਅਹੁਦੇਦਾਰਾਂ ਵਾਲੇ ‘ਕਲਮੀ ਪਰਵਾਜ਼ ਮੰਚ’ ਦਾ ਹੋਇਆ ਪਹਿਲਾ ਸਫ਼ਲ

ਕਵੀ ਦਰਬਾਰ -ਬੁਲਾਰਿਆਂ ਨੂੰ ਲਾਟਰੀ ਸਿਸਟਮ ਨਾਲ ਮਿਲੀ ਵਾਰੀ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਵੱਖ-ਵੱਖ ਨਾਵਾਂ ਹੇਠ ਕੰਮ ਕਰ ਰਹੀਆਂ ਸਾਹਿਤ ਸਭਾਵਾਂ ਆਪਣੇ ਚੁਣੇ ਹੋਏ ਪ੍ਰਧਾਨਾਂ ਜਾਂ ਫਿਰ ਸਰਪ੍ਰਸਤਾਂ ਦੀ ਅਗਵਾਈ ‘ਚ ਇਕੱਤਰਤਾਵਾਂ ਅਤੇ ਕਵੀ ਦਰਬਾਰ ਕਰਕੇ ਪੰਜਾਬੀ ਭਾਸ਼ਾ ਲਈ ਲੰਬੇ ਸਮੇਂ ਤੋਂ ਕੰਮ ਕਰਦੀਆਂ ਆ ਰਹੀਆਂ ਹਨ, ਪਰ ਹੁਣ ਇਸ ਦੇ ਬਿੱਲਕੁੱਲ ਉੱਲਟ ਸਾਹਿਤਕਾਰਾਂ ਨੇ ਸਰੀ ਵਿੱਚ ਇੱਕ ਨਵੀਂ ਪਿਰਤ ਨੂੰ ਪਿਉਂਦ ਦੇ ਕੇ Ḕਕਲਮੀ ਪਰਵਾਜ਼ ਮੰਚ ਨਾਂਅ ਹੇਠ ਲੇਖਕਾਂ ਅਤੇ ਕਵੀਆਂ ਨੇ ਪਿਤਾ ਦਿਵਸ Ḕਤੇ ਆਪਣਾ ਪਹਿਲਾ ਕਵੀ ਦਰਬਾਰ ਕੀਤਾ ਜਿਸ ਵਿੱਚ ਨਾ ਤਾਂ ਕੋਈ ਪ੍ਰਧਾਨ ਸੀ, ਨਾ ਸਕੱਤਰ, ਨਾ ਕੋਅਰਡੀਨੇਟਰ, ਨਾ ਸਟੇਜ਼ ਸੰਚਾਲਕ, ਨਾ ਹੀ ਕੋਈ ਹੋਰ ਅਹੁਦੇਦਾਰ ਅਤੇ ਨਾ ਹੀ ਕੋਈ ਪ੍ਰਧਾਨਗੀ ਮੰਡਲ ਸੁਸ਼ੋਭਿਤ ਸੀ। ਬਿਨ ਅਹੁਦੇਦਾਰਾਂ ਵਾਲੇ ਇਸ ਪਹਿਲੇ ਕਵੀ ਦਰਬਾਰ ਵਿੱਚ ਪਹੁੰਚੇ ਹਰ ਲੇਖਕ ਅਤੇ ਕਵੀ ਨੂੰ ਆਪਣੀ ਗੱਲ ਕਹਿਣ ਦਾ ਲਾਟਰੀ ਤਰੀਕੇ ਅਨੁਸਾਰ ਵਾਰੀ ਮੁਤਾਬਿਕ ਬਰਾਬਰਤਾ ਨਾਲ ਮੌਕਾ ਮਿਲਿਆ।
ਸਭ ਤੋਂ ਪਹਿਲਾਂ ਮਨਜੀਤ ਕੌਰ ਕੰਗ ਅਤੇ ਜਸ ਮਲਕੀਤ ਨੇ ਇਸ Ḕਕਲਮੀ ਪਰਵਾਜ਼ ਮੰਚḔ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਾਹਿਤਕਾਰਾਂ ਦਾ ਇਹ ਮੰਚ ਕਿਸ ਤਰਾਂ ਕੰਮ ਕਰੇਗਾ। ਪ੍ਰਸਿੱਧ ਅਤੇ ਅਪ੍ਰਸਿੱਧ ਲੇਖਕਾਂ ਅਤੇ ਕਵੀਆਂ ਨੂੰ ਮੰਚ ਉੱਪਰ ਜਾ ਕੇ ਬੋਲਣ ਲਈ ਲਾਟਰੀ ਸਿਸਟਮ ਦੀ ਵਰਤੋ ਕੀਤੀ ਗਈ। ਜਿੰਨੇ ਵੀ ਲੇਖਕ ਜਾਂ ਕਵੀ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਉਨ੍ਹਾਂ ਸਭਨਾਂ ਦੇ ਨਾਵਾਂ ਦੀਆਂ ਪਰਚੀਆਂ ਇੱਕ ਗਾਗਰ ਵਿੱਚ ਪਾਈਆਂ ਗਈਆਂ ਅਤੇ ਸ਼ਹਿਰ ਦੇ ਪ੍ਰਸਿੱਧ ਬਿਜ਼ਨਸਮੈਨ ਸੁੱਖੀ ਬਾਠ ਨੇ ਗਾਗਰ Ḕਚੋਂ ਪ੍ਰੀਤ ਮਨਪ੍ਰੀਤ ਸਿੰਘ ਦੇ ਨਾਂਅ ਦੀ ਪਹਿਲੀ ਪਰਚੀ ਚੁੱਕ ਕੇ ਉਸ ਨੂੰ ਮੰਚ ਉਪਰ ਬੋਲਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਅਗਲੇ ਬੁਲਾਰੇ ਨੂੰ ਮੰਚ ਉੱਪਰ ਲਿਆਉਣ ਲਈ ਗਾਗਰ ਚੋਂ ਪਰਚੀ ਚੁੱਕ ਕੇ ਉਸ ਨੂੰ ਸੱਦਾ ਦੇਵੇ। ਇਸ ਤਰੀਕੇ ਨਾਲ ਜਿਹੜਾ ਬੁਲਾਰਾ ਮੰਚ ਉੱਪਰ ਬੋਲਣ ਲਈ ਜਾਂਦਾ, ਉਹ ਆਪਣੇ ਤੋਂ ਪਿੱਛੋਂ ਬੋਲਣ ਵਾਲੇ ਦੀ ਪਰਚੀ ਚੁੱਕ ਕੇ ਉਸ ਦਾ ਨਾਂਅ ਦੱਸ ਜਾਂਦਾ ਸੀ। ਇਸ ਲੜੀ ਤਹਿਤ ਬੋਲਣ ਵਾਲੇ ਆਪਣੇ ਨਾਂ ਨੂੰ ਬੜੀ ਤੀਬਰਤਾ ਨਾਲ ਉਡੀਕਦੇ ਅਤੇ ਇੱਕ ਤਰਾਂ ਦਾ ਫ਼ਨ ਵੀ ਮਹਿਸੂਸ ਕਰਦੇ। ਇਸ ਕਵੀ ਦਰਬਾਰ ‘ਚ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ, ਪ੍ਰਵੇਜ਼ ਸੰਧੂ, ਲੱਖਾ ਸਿੱਧਵਾਂ, ਪਰਮਿੰਦਰ ਰੰਧਾਵਾ, ਜਤਿੰਦਰ ਜਿੱਝਰ, ਕੁਵਿੰਦਰ ਚਾਂਦ, ਸੱਤਿਆਜੀਤ ਸੰਧੂ, ਰਾਜਵੰਤ ਰਾਜ, ਕੇæਐਸ਼ ਘੁੰਮਣ, ਨੀਨੂ ਬਾਵਾ, ਦਵਿੰਦਰ ਗੌਤਮ, ਬਲਬੀਰ ਢਿੱਲੋਂ, ਜਸ ਮਲਕੀਤ, ਹਰਕੀਰਤ ਚਾਹਲ, ਬਲਵਿੰਦਰ ਗੋਸਲ, ਮੇਜਰ ਸਿੰਘ ਚੀਮਾਂ, ਮਨਜੀਤ ਕੌਰ ਕੰਗ ੳਤੇ ਪਰਮਿੰਦਰ ਕੌਰ …

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.