ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ : ਪਿੰਡ ਦਿਓਵਾਲ ‘ਚ ਸਮੂਹ ਨਗਰ ਵਾਸੀ ਤੇ ਧਾਮੀ ਪਰਿਵਾਰ ਵੱਲੋਂ ਕਰਵਾਇਆ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਸੰਪੰਨ ਹੋਇਆ। ਜਾਣਕਾਰੀ ਦਿੰਦੇ ਹੋਏ ਬਿੱਲੂ ਧਾਮੀ ਨੇ ਦੱਸਿਆ ਕਿ ਮੇਲੇ ‘ਚ ਸਵੇਰੇ ਝੰਡੇ ਦੀ ਰਸਮ ਉਪਰੰਤ ਮੁੰਡੇ ਕਲਿਆਣਪੁਰ ਦੇ ਭੰਗੜਾ ਗਰੁੱਪ ਤੇ ਸੰਜੀਵ ਮੁਨੀਲਾਲ ਐਂਡ ਪਾਰਟੀ ਅਜੜਾਮ ਵਾਲਿਆਂ ਨੇ ਗੁੱਗਾ ਜਾਹਰ ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦੌਰਾਨ ਛੋਟੇ ਬੱਚਿਆਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਤੇ ਜੇਤੂਆਂ ਨੂੰ ਇਨਾਮ ਵੀ ਦਿਤੇ ਗਏੇ। ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਧਾਮੀ, ਨਵਜੋਤ ਧਾਮੀ, ਲਖਵੀਰ ਧਾਮੀ, ਸੰਤੋਖ ਧਾਮੀ, ਹਰਜਿੰਦਰ ਸਿੰੰਘ, ਰੁਪਿੰਦਰ ਸਿੰਘ, ਲਵਜੀਤ, ਜੋਬਨਪ੍ਰਰੀਤ ਸਿੰਘ, ਸੁਖਵਿੰਦਰ ਸਿੰਘ, ਮਨਪ੍ਰਰੀਤ ਸਿੰਘ, ਤਾਰੀ, ਦੇਬਾ, ਤਾਰਾ, ਕੁਲਵਿੰਦਰ, ਰਵੀ, ਸੋਨੀ, ਬਲਜੀਤ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



