ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪਿੰਡ ਭੈਣੀ ਦਰੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਇਕਾਈ ਦਾ ਗਠਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਲੱਖਾ ਸਿੰਘ, ਪ੍ਰਰੈੱਸ ਸਕੱਤਰ ਮਨਪ੍ਰਰੀਤ ਸਿੰਘ, ਖਜਾਨਚੀ ਅਮਨਦੀਪ ਸ਼ਰਮਾ, ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਜੰਟ ਸਿੰਘ ਤੇ ਕੁਲਦੀਪ ਸਿੰਘ ਨੂੰ ਮੈਂਬਰ ਚੁਣੇ ਗਏ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪ੍ਰਰੀਤ ਸਿੰਘ ਢੱਟ ਤੇ ਬਲਾਕ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ ਨੇ ਕਿਹਾ ਰਾਏਕੋਟ ਬਲਾਕ ਦੇ ਹਰੇਕ ਪਿੰਡ ‘ਚ ਭਾਕਿਯੂ ਦੋਆਬਾ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਫਸਲਾਂ ਦੇ ਨਾਲ-ਨਾਲ ਨਸਲਾਂ ਬਚਾਉਣੀਆਂ ਬਹੁਤ ਜ਼ਰੂਰੀ ਹਨ। ਇਸ ਲਈ ਜਥੇਬੰਦੀ ਵੱਲੋਂ ਚਿੱਟਾ ਵੇਚਣ ਵਾਲਿਆ ਦਾ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਹਰਮਨ ਨੱਤ, ਤੇਜਿੰਦਰ ਸਿੰਘ ਬੱਸੀਆ ਬਲਾਕ ਪ੍ਰਧਾਨ ਆਈ ਟੀ ਸੈਲ, ਸੰਜੂ ਬੁੱਟਰ ਇਕਾਈ ਪ੍ਰਧਾਨ, ਗੁਰਲਾਲ ਸਿੰਘ ਇਕਾਈ ਪ੍ਰਧਾਨ ਅਤੇ ਅਮਨਾ ਝੋਰੜਾਂ ਇਕਾਈ ਪ੍ਰਧਾਨ ਆਦਿ ਹਾਜ਼ਰ ਸਨ।