Ad-Time-For-Vacation.png

ਪੰਜਾਬ ਦੇ ਪਾਣੀਆਂ ‘ਤੇ ਸੱਭ ਦਾ ਹੱਕ: ਕੇਜਰੀਵਾਲ

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ): ਪੰਜਾਬ ਦੇ ਪਾਣੀਆਂ ਦੇ ਵਿਵਾਦ ਉਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜ਼ੁਬਾਨ ਨੇ ਅਜਿਹਾ ਟਪਲਾ ਖਾਧਾ ਕਿ ਉਹ ਸਵਾਲ ‘ਤੇ ਗ਼ੌਰ ਕੀਤੇ ਬਗ਼ੈਰ ਇਕ ਤਰ੍ਹਾਂ ਨਾਲ ਅਪਣੇ ਦਿਲ ਦੀ ਬਿਆਨ ਕਰ ਗਏ। ਮਜੀਠਾ ਵਿਖੇ ਚਰਚਿਤ ਰੈਲੀ ਨੂੰ ਸੰਬੋਧਨ ਕਰ ਕੇਜਰੀਵਾਲ ਜਿਉਂ ਹੀ ਮੀਡੀਆ ਦੇ ਰੂਬਰੂ ਹੋਏ ਤਾਂ ਪਹਿਲਾ ਸਵਾਲ ਆਇਆ ਕਿ ਕੀ ਪੰਜਾਬ ਦੇ ਪਾਣੀਆਂ ‘ਤੇ ਦਿੱਲੀ ਅਤੇ ਦਿੱਲੀ ਦੀ ਜਨਤਾ ਦਾ ਕੋਈ ਹੱਕ ਹੈ ਤਾਂ ਕੇਜਰੀਵਾਲ ਦਾ ਜਵਾਬ ਆਇਆ, ”ਹਾਂ ਜੀ ਸੱਭ ਦਾ ਹੱਕ ਹੈ। ਜਵਾਬ ‘ਚ ਜਾਂਦੇ ਹੋਏ ਕੇਜਰੀਵਾਲ ਬੋਲੇ, “ਜੀ ਹਾਂ ਬਿਲਕੁਲ ਹੈ। ਸੱਭ ਦਾ ਹੱਕ ਹੈ” ਹਾਲਾਂਕਿ ਇਸ ਤੋਂ ਪਹਿਲਾਂ ਆਪ ਪਾਰਟੀ ਤੇ ਖ਼ੁਦ ਅਰਵਿੰਦ ਕੇਜਰੀਵਾਲ ਕਈ ਵਾਰ ਕਹਿੰਦੇ ਰਹੇ ਹਨ ਕਿ ਪੰਜਾਬ ਦੇ ਪਾਣੀਆਂ ‘ਤੇ ਸਿਰਫ਼ ਪੰਜਾਬ ਦਾ ਹੱਕ ਹੈ। ਕੈਪਟਨ ਅਮਰਿੰਦਰ ਸਿੰਘ ਨੇ ਫ਼ੌਰੀ ਹਰਕਤ ਵਿਚ ਆਉਂਦੇ ਸੋਸ਼ਲ ਮੀਡੀਆ ਉਤੇ ਕੇਜਰੀਵਾਲ ਨੂੰ ਪੰਜਾਬ ਦੇ ਪਾਣੀਆਂ ਬਾਰੇ ਅਪਣਾ ਰੁਖ਼ ਸਪੱਸ਼ਟ ਕਰਨ ਲਈ ਵੰਗਾਰਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.