Ad-Time-For-Vacation.png

ਪੰਜਾਬ ‘ਚ ਪੈਣਗੀਆਂ ਵੋਟਾਂ 4 ਫਰਵਰੀ ਨੂੰ, ਚੋਣ ਜ਼ਾਬਤਾ ਲੱਗਿਆ ਨਤੀਜ਼ਾ 11 ਮਾਰਚ ਨੂੰ

ਚੰਡੀਗੜ, (ਮਨਜੀਤ ਟਿਵਾਣਾ) – ਪੰਜਾਬ ਵਿੱਚ ਬੜੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਚੋਣ ਜ਼ਾਬਤਾ ਅੱਜ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਲਾਗੂ ਹੋ ਗਿਆ। ਜਿਵੇਂ ਹੀ ਪੰਜਾਬ ਵਿੱਚ 4 ਫਰਵਰੀ ਵੋਟਾਂ ਪੈਣ ਦੇ ਐਲਾਨ ਦੇ ਨੳਲ ਚੋਣ ਜ਼ਾਬਤਾ ਲੱਗਣ ਦੀ ਖ਼ਬਰ ਟੀ.ਵੀ. ਅਤੇ ਸ਼ੋਸ਼ਲ ਮੀਡੀਏ ਤੇ ਆਉਣੀ ਸ਼ੁਰੂ ਹੋਈ ਉਵੇਂ ਹੀ ਲੋਕਾਂ ਨੇ ਇੱਕ ਦੂਜੇ ਨੂੰ ਫੋਨਾਂ ਦੀਆਂ ਘੰਟੀਆਂ ਖਿੜਕਾ ਕੇ “ ਲੱਗ ਗਿਆ ਬਈ ਉੇਹ” ਦਾ ਸੁਨੇਹਾ ਪੂਰੀ ਖੁਸ਼ੀ ਨਾਲ ਦੇਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀ ਅੱਜ ਤੋਂ ਨਾਮ ਨਿਹਾਦ ਹੋਈ ਬਾਦਲ ਸਰਕਾਰ ਦੀ ਦਹਿਸ਼ਤ ਦਾ ਪ੍ਰਛਾਵਾਂ ਲੋਕਾਂ ਦੇ ਸਿਰ ਸਿਰ ਤੋਂ ਹੱਟਣ ਦਾ ਨਜ਼ਾਰਾ ਚੋਣ ਜ਼ਾਬਤਾ ਲੱਗਣ ਤੇ ਮਨਾਈਆਂ ਗਈਆਂ ਖੁਸ਼ੀਆਂ ਤੋਂ ਸਾਫ ਝਲਕਦਾ ਸੀ। ਲੋਕਾਂ ਨੂੰ ਇੱਕ ਪਾਸੇ ਚੋਣ ਜ਼ਾਬਤਾ ਲੱਗਣ ਦੀ ਖੁਸ਼ੀ ਸੀ ਪ੍ਰੰਤੂ ਦੂਜੇ ਪਾਸੇ ਮਹੀਨੇ ਭਰ ‘ਚ ਖੇਡਾਂ ਖ਼ਤਮ ਹੋਣ ਦੀ ਖ਼ਬਰ ‘ਗੁਲਾਬੀ ਪਰੀ’ ਦੇ ਸ਼ੋਕੀਨਾਂ ਨੂੰ ਉਦਾਸ ਦੀ ਕਰਦੀ ਜਾਪੀ। ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ 4 ਫਰਵਰੀ ਨੂੰ ਪੰਜਾਬ ਵਿਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਕਰਨ ਦੇ ਨਾਲ ਹੀ ਪੰਜ ਸੂਬਿਆਂ, ਪੰਜਾਬ, ਯੂ.ਪੀ., ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਇਕ ਹੀ ਪੜਾਅ ਵਿਚ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਮੁਤਾਬਕ 11 ਜਨਵਰੀ ਨੂੰ ਉਮੀਦਵਾਰ ਚੋਣਾਂ ਲਈ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਅਤੇ ਨਾਮਜ਼ਦਗੀ ਦੀ ਆਖਰੀ ਮਿਤੀ 18 ਜਨਵਰੀ ਰੱਖੀ ਗਈ ਹੈ। 21 ਜਨਵਰੀ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਅਤੇ 4 ਫਰਵਰੀ ਨੂੰ ਇਕੋ ਪੜਾਅ ਵਿਚ ਪੂਰੇ ਸੂਬੇ ‘ਚ ਚੋਣਾਂ ਹੋਣਗੀਆਂ। 11 ਮਾਰਚ ਨੂੰ ਚੋਣ ਕਮਿਸ਼ਨ ਵਲੋਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਦੇਸ਼ ਦੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 690 ਸੀਟਾਂ ‘ਤੇ ਚੋਣਾਂ ਹੋਣਗੀਆਂ ਅਤੇ ਚੋਣ ਕਮਿਸ਼ਨ ਵਲੋਂ ਪੰਜ ਸੂਬਿਆਂ ਵਿਚ 1 ਲੱਖ, 85 ਹਜ਼ਾਰ ਪੋਲਿੰਗ ਬੂਥ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਪੰਜ ਸੂਬਿਆਂ ਦੇ 16 ਕਰੋੜ ਦੇ ਕਰੀਬ ਵੋਟਰ ਆਪਣੇ ਵੋਟ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਵਲੋਂ ਉਮੀਦਵਾਰ ਨੂੰ 28 ਲੱਖ ਰੁਪਏ ਖਰਚ ਕਰਨ ਦੀ ਛੋਟ ਦਿੱਤੀ ਗਈ ਹੈ। ਚੋਣ ਕਮਿਸ਼ਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ, ਭਗਵੰਤ ਮਾਨ ਦੇ ਹਲਕਿਆਂ ਨੂੰ ਅਤਿ ਸੰਵੇਦਨਸ਼ੀਲ ਰੱਖਿਆ ਗਿਆ ਹੈ। ਇਨਾਂ ਹਲਕਿਆਂ ਵਿਚ ਹੋਰਨਾਂ ਸੀਟਾਂ ਦੇ ਮੁਕਾਬਲੇ ਦੁੱਗਣੀ ਸੁਰੱਖਿਆ ਦੀ ਵਿਵਸਥਾ ਹੋਵੇਗੀ। ਪੰਜਾਬ ਵਿਚ ਚੋਣਾਂ ਦੇ ਮੱਦੇਨਜ਼ਰ 50 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਲਗਾਈਆਂ ਜਾਣਗੀਆਂ।

ਚੋਣ ਕਮਿਸ਼ਨਰ ਨੇ ਨਵੇਂ ਨਿਯਮ ਲਾਗੂ ਕਰਦਿਆਂ ਕਿਹਾ ਕਿ ਪੰਜਾਬ,ਉਤਰਾਂਖੰਡ ਅਤੇ ਉਤਰ ਪ੍ਰਦੇਸ਼ ਰਾਜਾਂ ਦੇ ਉਮੀਦਵਾਰਾਂ ਲਈ ਇਸ ਵਾਰੀ ਚੋਣ ਪ੍ਰਚਾਰ ਦੇ ਖਰਚੇ ਦੀ ਹੱਦ ਕੇਵਲ 28 ਲੱਖ ਰੁਪਏ ਰੱਖੀ ਗਈ ਹੈ ,ਜਦੋਂਕਿ ਗੋਆ ਅਤੇ ਮਣੀਪੁਰ ਦੇ ਉਮੀਦਵਾਰ ਕੇਵਲ 20 ਲੱਖ ਰੁਪਏ ਹੀ ਖਰਚ ਸਕਦੇ ਹਨ। ਉਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਮੀਦਵਾਰ 20000/- ਤੱਕ ਚੈਕ ਰਾਹੀ ਹੀ ਖਰਚ ਕਰਨਾ ਪਵੇਗਾ। ਉਨਾਂ ਨੇ ਵੱਧ ਰਹੇ ਪ੍ਰਦੂਸ਼ਣ ਨੂੰ ਮੱਦੇ ਨਜ਼ਰ ਰੱਖਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਵਰਤੀ ਜਾਂਦੀ ਪਲਾਸਟਿਕ ਸਮੱਗਰੀ ‘ਤੇ ਮੁਕੰਮਲ ਪਾਬੰਦੀ ਹੋਵੇਗੀ। ਉਨਾਂ ਨੇ ਕਿਹਾ ਉਮੀਦਵਾਰਾਂ ਨੂੰ ਸਪੱਸ਼ਟੀਕਰਨ ਦੇਣਾ ਪਵੇਗਾ ਕਿ ਉਨਾਂ ਕੋਲ ਵਿਦੇਸ਼ੀ ਨਾਗਰਿਕਤਾ ਤਾਂ ਨਹੀਂ ਹੈ ਅਤੇ ਨਾਲ ਹੀ ”ਨੋ ਡਿਮਾਂਡ ” ਸਰਟੀਫ਼ਿਕੇਟ ਵੀ ਦੇਣਾ ਲਾਜ਼ਮੀ ਹੋਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.