ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਜਸਪਾਲ ਸਿੰਘ ਿਢੱਲੋਂ, ਰਾਮਪੁਰਾ ਫੂਲ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੋ੍ਮਣੀ ਅਕਾਲੀ ਦਲ ਵੱਲੋਂ ਪਿੰਡ ਪਿੰਡ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਲਕੇ ਦੇ ਪਿੰਡ ਚੋਟੀਆਂ, ਕਰਾੜਵਾਲਾ, ਬੁੱਗਰ, ਜੇਠੂਕੇ, ਗਿੱਲ ਕਲਾਂ, ਘੜੈਲਾ, ਘੜੈਲੀ ਅਤੇ ਬਦਿਆਲਾ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ ਦੀ ਪੰਥਕ ਪਾਰਟੀ ਹੈ, ਜਿਸ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੰਜਾਬ ਵਿਚ ਸੋ੍ਮਣੀ ਅਕਾਲੀ ਦਲ ਦੀ ਸਰਕਾਰ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਸੂਬੇ ਦੇ ਲੋਕਾਂ ਨੇ ਪਹਿਲਾਂ ਕਾਂਗਰਸ ਪਾਰਟੀ ਦੇ ਧੋਖੇ ਵਿਚ ਆ ਕੇ ਸੂਬੇ ਦੀ ਵਾਂਗਡੋਰ ਕਾਂਗਰਸੀਆਂ ਦੇ ਹੱਥਾਂ ਵਿਚ ਦੇ ਦਿੱਤੀ ਹੈ, ਕਿਉਂਕਿ ਕਾਂਗਰਸੀਆਂ ਨੇ ਹਰ ਘਰ ਨੌਕਰੀ, ਕਰਜਾ ਮੁਆਫ ਵਰਗੇ ਝੂਠੇ ਸਬਜ਼ਬਾਗ ਵਿਖਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜ ਸਾਲ ਰਾਜ ਕੀਤਾ ਪਰ ਨਾ ਪੰਜਾਬ ਦਾ ਭਲਾ ਕੀਤਾ ਅਤੇ ਨਾ ਹੀ ਲੋਕਾਂ ਦਾ। ਉਸ ਤੋਂ ਬਾਅਦ ਇਕ ਵਾਰ ਫਿਰ ਸੂਬੇ ਦੇ ਲੋਕ ਕੇਜਰੀਵਾਲ ਅਤੇ ਡਰਾਮੇਬਾਜ਼ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਵਿੱਚ ਆਕੇ ਧੋਖਾ ਖਾ ਬੈਠੇ ਕਿਉਂਕਿ ਆਪ ਵਾਲਿਆਂ ਨੇ ਤਾਂ ਝੂਠ ਬੋਲਣ ਦੀ ਹੱਦ ਹੀ ਪਾਰ ਕਰ ਦਿੱਤੀ। ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਵਿਖਾਏ ਗਏ। ਹਰ ਵਾਅਦੇ ਨੂੰ ਗਾਰੰਟੀ ਦਾ ਰੂਪ ਦਿੱਤਾ ਗਿਆ, ਪਰ ਇਨ੍ਹਾਂ ਦੇ ਦੰਦ ਵੀ ਖਾਣ ਨੂੰ ਹੋਰ ਅਤੇ ਵਿਖਾਉਣ ਨੂੰ ਹੋਰ ਨਿਕਲੇ। ਮਲੂਕਾ ਨੇ ਕਿਹਾ ਪੰਜਾਬ ਦਾ ਮੁੱਖ ਮੰਤਰੀ ਸਿਰਫ ਨਾਮ ਦਾ ਹੀ ਮੁੱਖ ਮੰਤਰੀ ਹੈ ਜਦ ਪੰਜਾਬ ਸਰਕਾਰ ਦੇ ਫੈਸਲੇ ਤਾਂ ਦਿੱਲੀ ਤੋਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚਾਰ ਹਫਤਿਆਂ ਵਿਚ ਚਿੱਟਾ ਬੰਦ ਕਰਨ ਦਾ ਿਢੰਡੋਰਾ ਪਿੱਟਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚ ਚਿੱਟਾ ਘਰ ਘਰ ਵਿਚ ਸਪਲਾਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਅਣਖੀ ਰਹੇ ਹਨ ਅਤੇ ਆਪਣੇ ਨਾਲ ਹੋਏ ਧੋਖੇ ਦਾ ਬਦਲਾ ਅਣਖ ਨਾਲ ਹੀ ਲੈਂਦੇ ਹਨ ਜਿਸ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿਚ ਆਪਣੇ ਨਾਲ ਹੋਏ ਧੋਖੇ ਦਾ ਬਦਲਾ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਚਿੱਟਾ ਖਤਮ ਕਰਨ ਲਈ ਪੁਰਾਤਨ ਨਸ਼ਿਆਂ ਦੀ ਖੇਤੀ ਜਰੂਰੀ ਹੋਣੀ ਚਾਹੀਦੀ ਹੈ। ਇਸ ਮੌਕੇ ਉਨਾਂ੍ਹ ਨਾਲ ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਰਾਜਦੀਪ ਸਿੰਘ ਕਾਲਾ, ਜ਼ਿਲ੍ਹਾ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਸੰਦੀਪ ਸਿੰਘ ਬਾਠ, ਸਰਕਲ ਜਥੇਦਾਰ ਜਸਵੀਰ ਸਿੰਘ ਬਦਿਆਲਾ, ਸਾਬਕਾ ਪ੍ਰਧਾਨ ਬਲਵੀਰ ਸਿੰਘ ਚਾਉਕੇ, ਕੁਲਵੰਤ ਸਿੰਘ ਗਿੱਲ ਸਰਕਲ ਜਥੇਦਾਰ, ਸਾਬਕਾ ਜਥੇਦਾਰ ਮੇਜਰ ਸਿੰਘ ਗਿੱਲ, ਸਾਬਕਾ ਸਰਪੰਚ ਹਰਦੇਵ ਸਿੰਘ ਚੋਟੀਆਂ, ਨੰਬਰਦਾਰ ਚਮਕੌਰ ਸਿੰਘ ਚੋਟੀਆਂ,ਲਖਵਿੰਦਰ ਸਿੰਘ ਲੱਖੀ ਗਿੱਲ ਯੂਥਵਿੰਗ, ਪਰਮਜੀਤ ਸਿੰਘ ਬੁੱਗਰ, ਗੁਰਮੀਤ ਸਿੰਘ ਰੰਧਾਵਾ ਬੁੱਗਰ, ਜੁਗਰਾਜ ਸਿੰਘ ਬੁੱਗਰ, ਡਾ ਗੁਰਦੀਪ ਸਿੰਘ ਸਿੱਧੂ, ਪਟਵਾਰੀ ਗੁਰਲਾਲ ਸਿੰਘ ਿਢੱਲੋਂ, ਗੁਰਜੰਟ ਸਿੰਘ ਸਿੱਧੂ ਕਰਾੜਵਾਲਾ, ਭੋਲਾ ਸਿੰਘ ਕਰਾੜਵਾਲਾ ,ਅੰਮਿ੍ਤਪਾਲ ਸਿੰਘ ਮਿੰਟੂ ਰਾਮਪੁਰਾ, ਕੁਲਵਿੰਦਰ ਸਿੰਘ ਜੈਦ, ਲਖਵੀਰ ਸਿੰਘ ਭੁੱਲਰ ਪਿੱਥੋ, ਜਸਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਤੋਤੀ, ਸੁਖਦੇਵ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲ ਕਲੱਬ ਪ੍ਰਧਾਨ, ਹਰਜੀਤ ਸਿੰਘ ਸਾਬਕਾ ਸਰਪੰਚ, ਲੱਖਾ ਬੁੱਗਰ ਯੂਥ ਆਗੂ,ਸਾਬਕਾ ਪੰਚ ਜਗਸੀਰ ਸਿੰਘ, ਸਾਬਕਾ ਪੰਚ ਸਾਧਾ ਸਿੰਘ, ਯੂਥ ਆਗੂ ਬੱਗਾ ਸਿੰਘ ਕਰਾੜਵਾਲਾ, ਬਿੱਕਰ ਸਿੰਘ ਗਿੱਲ, ਨਛੱਤਰ ਸਿੰਘ ਗੋਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।