ਪੰਜਾਬ ਕੋਲੋਂ ਖੋਹਣਾ ਹੀ ਖੋਹਣਾ ਹੈ ਇਹੀ ਭਾਰਤ ਦੇਸ਼ ਦਾ ਕਾਨੂੰਨ ਬਣ ਕੇ ਰਹਿ ਗਿਆ ਹੈ?

ਸਿਆਸਤ ਵਿਚ ਮੁੜ ਤੋਂ ਅਪਣੀ ਗਵਾਚੀ ਹੋਈ ਥਾਂ ਬਣਾਉਣ ਲਈ ਚੌਟਾਲਾ ਪ੍ਰਵਾਰ ਨੇ ਪਾਣੀ ਦੇ ਮੁੱਦੇ ਉਤੇ ਜੰਗ ਸ਼ੁਰੂ ਕਰ ਦਿਤੀ ਹੈ। ਪਰ ਇਸ ਵਾਰ ਉਨ੍ਹਾਂ ਦਾ ਕੋਈ ਮਿੱਤਰ ਉਨ੍ਹਾਂ ਨਾਲ ਨਹੀਂ ਸੀ ਜੋ ਵਿੰਗੇ ਟੇਢੇ ਢੰਗ ਨਾਲ ਉਨ੍ਹਾਂ ਦੇ ਮਨਸੂਬੇ ਪੂਰੇ ਕਰ ਦਿੰਦਾ। ਇਸ ਵਾਰ ਪੰਜਾਬ ਪੁਲਿਸ ਨੇ ਬੜੀ ਕਾਬਲੀਅਤ ਅਤੇ ਸਮਝਦਾਰੀ ਨਾਲ ਨਾ ਹੀ ਹਰਿਆਣੇ ਦੇ ਸਿਰਫਿਰੇ ਅਤੇ ਨਾ ਹੀ ਪੰਜਾਬ ਦੇ ਸੁਰਖ਼ੀਆਂ ਭਾਲਦੇ ਸਿਆਸਤਦਾਨਾਂ ‘ਚੋਂ ਕਿਸੇ ਨੂੰ ਸਰਹੱਦ ਪਾਰ ਕਰਨ ਦਿਤੀ। ਪਰ ਸੱਭ ਤੋਂ ਦਰਦਨਾਕ ਪਹਿਲੂ ਇਹ ਸੀ ਕਿ ਚੌਟਾਲਿਆਂ ਨੂੰ ਇਹ ਮੌਕਾ ਸੁਪ੍ਰੀਮ ਕੋਰਟ ਦੇ ਫ਼ੈਸਲੇ ਨੇ ਦਿਤਾ। ਸੁਪ੍ਰੀਮ ਕੋਰਟ ਨੇ ਸ਼ਾਂਤੀ ਕਾਇਮ ਰੱਖਣ ਨੂੰ ਤਾਂ ਕਹਿ ਦਿਤਾ ਪਰ ਉਨ੍ਹਾਂ ਨੇ ਅਪਣੇ ਫ਼ੈਸਲੇ ਉਤੇ ਡਟੇ ਰਹਿਣ ਦੀ ਗੱਲ ਵੀ, ਸਿਆਸੀ ਲੋਕਾਂ ਵਾਂਗ ਹੀ ਕੀਤੀ।

ਜਿਹੜਾ ਫ਼ੈਸਲਾ ਤੱਥਾਂ ਦੇ ਆਧਾਰ ਤੇ ਹੋਣਾ ਚਾਹੀਦਾ ਸੀ, ਉਸ ਨੂੰ ਸੂਬਿਆਂ ਦੇ ਵਕੀਲਾਂ ਦੀ ਕਾਬਲੀਅਤ ਅਤੇ ਮਨਾਂ ਅੰਦਰ ਪਨਪਦੀ ਬਦ-ਨੀਅਤ ਦੇ ਹਵਾਲੇ ਕਰ ਦਿਤਾ ਗਿਆ ਹੈ। ਪੰਜਾਬ ਦਾ ਕੇਸ ਤਿਆਰ ਕਰਨ ਵਿਚ ਕਮੀ ਰਹੀ ਹੈ ਜਾਂ ਅਦਾਲਤਾਂ ਦੇ ਸਮਝਣ ਵਿਚ, ਇਹ ਸੱਚ ਲੱਭਣ ਦੀ ਜ਼ਰੂਰਤ ਹੈ। ਇਸ ਫ਼ੈਸਲੇ ਨਾਲ ਨਾ ਸਿਰਫ਼ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਅੰਕੜੇ ਜੁੜੇ ਹੋਏ ਹਨ ਸਗੋਂ ਪੰਜਾਬ ਦਾ ਭਵਿੱਖ ਵੀ ਜੁੜਿਆ ਹੋਇਆ ਹੈ। ਪੰਜਾਬ ਇਸੇ ਪਾਣੀ ਦੀ ਜੰਗ ਕਰ ਕੇ ਅਤਿਵਾਦ ਹੇਠ ਰੁਲ ਗਿਆ ਸੀ ਅਤੇ ਜੇ ਅੱਜ ਅਦਾਲਤਾਂ ਨੇ ਪੰਜਾਬ ਦੀ ਹਾਲਤ ਨੂੰ ਨਾ ਸਮਝਿਆ ਤਾਂ ਇਹ ਅਦਾਲਤਾਂ ਵਲੋਂ ਨਿਆਂ ਨਾਲ ਬੇਇਨਸਾਫ਼ੀ ਕਰਨਾ ਹੋਵੇਗਾ।

ਪੰਜਾਬ ਵਿਚ ਇਸੇ ਵੰਡ ਨਾਲ ਪਾਣੀ ਦੀ ਡਾਢੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਅਪਣੀਆਂ ਲੋੜਾਂ ਵਾਸਤੇ ਜ਼ਮੀਨ ਹੇਠੋਂ ਪਾਣੀ ਖਿੱਚ ਰਹੇ ਹਨ ਜਿਸ ਨਾਲ ਬਿਮਾਰੀਆਂ ਫੈਲਦੀਆਂ ਜਾ ਰਹੀਆਂ ਹਨ ਅਤੇ ਸੂਬੇ ਉਤੇ ਮੁਫ਼ਤ ਬਿਜਲੀ ਦਾ ਭਾਰ ਪੈ ਰਿਹਾ ਹੈ ਕਿਉਂਕਿ ਕਿਸਾਨ ਤਾਂ ਟਿਊਬਵੈੱਲ ਦਾ ਖ਼ਰਚਾ ਨਹੀਂ ਝੱਲ ਸਕਦਾ। ਅਜੇ ਵੀ ਤਲਵੰਡੀ ਸਾਬੋ, ਬੱਲੂਆਣਾ ਤੇ ਅਬੋਹਰ ਦੇ ਕਈ ਇਲਾਕਿਆਂ ‘ਚ ਕਿਸਾਨ ਧਰਨਾ ਦੇ ਕੇ ਬੈਠੇ ਹੋਏ ਹਨ। ਉਨ੍ਹਾਂ ਦੀਆਂ ਨਹਿਰਾਂ ਵਿਚ ਪਾਣੀ ਦੀ ਮਾਤਰਾ ਬਹੁਤ ਘੱਟ ਗਈ ਹੈ।

ਪਾਣੀ ਦੀ ਇਸ ਲੜਾਈ ਵਿਚ ਦਬਾਅ ਹੇਠ ਕੀਤੇ ਪੁਰਾਣੇ ਸਮਝੌਤਿਆਂ ਨੂੰ ਪੱਥਰ ਦੀ ਲਕੀਰ ਨਾ ਮੰਨਦੇ ਹੋਏ, ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੋ ਪਾਣੀਆਂ ਦੀ ਵੰਡ ਨੂੰ ਕੁਦਰਤ ਦੇ ਨਿਯਮਾਂ ਮੁਤਾਬਕ ਤੈਅ ਕਰੇ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਕਦੇ ਭੁੱਖੇ ਨਹੀਂ ਰਹਿਣ ਦਿਤਾ ਤੇ ਹੁਣ ਦੇਸ਼ ਨੂੰ ਉਨ੍ਹਾਂ ਦਾ ਪਾਣੀ ਨਹੀਂ ਖੋਹਣਾ ਚਾਹੀਦਾ। ਰਾਜਸਥਾਨ ਦੀ ਰੇਤ ਪੰਜਾਬ ਦਾ ਪਾਣੀ ਪੀ ਜਾਂਦੀ ਹੈ ਅਤੇ ਪੰਜਾਬ ਦੇ ਪਾਣੀ ਦੀ ਵੱਡੀ ਬਰਬਾਦੀ ਹੁੰਦੀ ਹੈ। ਹਰਿਆਣਾ ਗੰਗਾ ਦਾ ਪਾਣੀ ਇਸਤੇਮਾਲ ਹੀ ਨਹੀਂ ਕਰਦਾ ਅਤੇ ਉਹ ਸਾਰਾ ਸਮੁੰਦਰ ਵਿਚ ਚਲਾ ਜਾਂਦਾ ਹੈ। ਰਾਜਸਥਾਨ ਨੂੰ ਨਰਮਦਾ ਦਾ ਪਾਣੀ ਵੀ ਨਹੀਂ ਮਿਲਦਾ ਕਿਉਂਕਿ ਨਰਮਦਾ ਨਦੀ ਰਾਜਸਥਾਨ ‘ਚੋਂ ਨਹੀਂ ਲੰਘਦੀ। ਤਾਂ ਫਿਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਕਿਉਂ ਮਿਲੇ? ਜਦ ਹਰਿਆਣਾ ਨੇ ਪੰਜਾਬ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ ਤਾਂ ਫਿਰ ਅਪਣੇ ਪੈਰਾਂ ਉਤੇ ਖੜਾ ਹੋਣ ਦੀ ਕਾਬਲੀਅਤ ਵੀ ਪੈਦਾ ਕਰੇ ਤੇ ਗੁਆਂਢੀਆਂ ਦੇ ਚੁਲ੍ਹੇ ਚੌਕੇ ਵਲ ਝਾਤੀਆਂ ਮਾਰਨੀਆਂ ਛੱਡ ਦੇਵੇ।

ਅੱਜ ਭਾਰਤ ਦੀ ਆਬਾਦੀ ਜਿਸ ਰਫ਼ਤਾਰ ਨਾਲ ਵੱਧ ਰਹੀ ਹੈ, ਕੁਦਰਤ ਦੇ ਹਰ ਤੋਹਫ਼ੇ ਦੀ ਕਮੀ ਮਹਿਸੂਸ ਹੋ ਰਹੀ ਹੈ। ਉਸ ਵਾਸਤੇ ਇਸ ਤਰ੍ਹਾਂ ਦੀ ਇਕ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਜੋ ਕੁਦਰਤ ਦੇ ਹਰ ਤੋਹਫ਼ੇ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਯਕੀਨੀ ਬਣਾਵੇ ਅਤੇ ਉਸ ਦੀ ਬਰਬਾਦੀ ਨਾ ਹੋਣ ਦੇਵੇ। ਪਰ ਇਸ ਵਿਚ ਕਿਸੇ ਇਕ ਦਾ ਹੱਕ ਖੋਹ ਕੇ ਕਿਸੇ ਹੋਰ ਸੂਬੇ ਨੂੰ ਨਹੀਂ ਦਿਤਾ ਜਾ ਸਕਦਾ। ਅਦਾਲਤਾਂ ਨੇ ਨਰਮਦਾ ਦੇ ਪਾਣੀ ਦੀ ਵੰਡ ਵਿਚ ਵੀ ਤਾਮਿਲਨਾਡੂ ਅਤੇ ਕਰਨਾਟਕ ਦੇ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਸੱਭ ਦੇ ਵਿਕਾਸ ਲਈ ਕੇਂਦਰ ਨੂੰ ਪਾਣੀ ਦੀ ਵੰਡ ਦਾ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ ਜੋ ਸਾਰੇ ਸੂਬਿਆਂ ਉਤੇ ਇਕ ਬਰਾਬਰ ਲਾਗੂ ਹੋਵੇ।-ਸਪੋਕਸ ਮੈਨ

ਯੋਗੀ ਅਦਿੱਤਿਆ ਨਾਥ ਕੋਲ ਦਿਮਾਗ ਰੱਖਣ ਲਈ ਖੋਪੜੀ ਨਹੀਂ : ਆਜ਼ਮ ਖਾਨ

ਮਓ :-ਆਪਣੇ ਬਿਆਨਾਂ ਨਾਲ ਸੁਰਖੀਆਂ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਆਜ਼ਮ ਖਾਨ ਨੇ ਕਿਹਾ ਕਿ ਭਾਜਪਾ ਐੱਮ ਪੀ ਅਦਿੱਤਿਆ ਨਾਥ ਕੋਲ ਖੋਪੜੀ ਹੀ ਨਹੀਂ ਹੈ ਤਾਂ ਦਿਮਾਗ ਕਿਥੇ ਹੋਵੇਗਾ। ਅੱਜ ਮਊ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾ ਲੋਕਾਂ ਨੂੰ ਭਾਜਪਾ, ਬਸਪਾ ਗੱਠਜੋੜ ਬਾਰੇ ਖਬਰਦਾਰ ਕਰਦਿਆਂ ਕਿਹਾ ਕਿ ਸਪਾ ਨੇ ਚੋਣ ਮੈਨੀਫੈਸਟੋ ‘ਤੇ 100 ਫੀਸਦੀ ਕੰਮ ਕੀਤਾ ਹੈ। ਨਾ ਕਿਸੇ ਨੂੰ ਡਰਾਇਆ ਨਾ ਕੋਈ ਫਸਾਦ ਕਰਵਾਇਆ, ਪਰ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇ ਨਾਂਅ ‘ਤੇ ਜੋ ਕੁਝ ਕੀਤਾ ਹੈ, ਜਨਤਾ ਕਦੇ ਮਾਫ ਨਹੀਂ ਕਰੇਗੀ।ਉਨ੍ਹਾ ਕਿਹਾ ਕਿ ਭਾਜਪਾ ਤੇ ਬਸਪਾ ਨੇ 4 ਵਾਰ ਮਿਲ ਕੇ ਸਰਕਾਰ ਬਣਾਈ ਅਤੇ ਜੇ ਇਸ ਵਾਰ ਵੀ ਬਣ ਗਈ ਤਾਂ ਦੇਸ਼ ਦੇ ਗਰੀਬ ਲੋਕ ਬਰਦਾਸ਼ਤ ਨਹੀਂ ਕਰਨਗੇ। ਯੋਗੀ ਅਦਿੱਤਿਆ ਨਾਥ ‘ਤੇ ਹਮਲੇ ਕਰਦਿਆਂ ਉਨ੍ਹਾ ਕਿਹਾ ਕਿ ਯੋਗੀ ਕੋਲ ਖੋਪੜੀ ਹੀ ਨਹੀਂ ਦਿਮਾਗ ਰੱਖਣ ਲਈ।ਮੋਦੀ ‘ਤੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੱਡਾ ਆਦਮੀ ਛੋਟੀ ਗੱਲ ਕਰ ਰਿਹਾ ਹੈ। ਬਿਜਲੀ ਦਾ ਹਿਸਾਬ ਲੈ ਰਿਹਾ ਹੈ। ਕਬਰਸਤਾਨ ਤੇ ਸ਼ਮਸ਼ਾਨਘਾਟ ਦੇ ਨਾਂਅ ‘ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਮੋਦੀ ਭਾਰਤ ਨੂੰ ਮਾਂ ਕਹਿ ਕੇ ਕੀ ਅਹਿਸਾਨ ਕਰਦੇ ਹਾਂ। ਦੇਸ਼ ਨੂੰ ਅਸੀਂ ਸਾਰੇ ਭਾਰਤ ਮਾਤਾ ਆਖਦੇ ਹਾਂ। ਉਨ੍ਹਾ ਕਿਹਾ ਕਿ ਮੋਦੀ ਕਹਿੰਦੇ ਹਨ ਕਿ ਸਮਾਜ ਲਈ ਪਰਵਾਰ ਛੱਡ ਦਿੱਤਾ ਸੀ, ਰਾਮ ਜੀ ਨੇ ਪਰਵਾਰ ਛੱਡਿਆ, ਸਭ ਨੇ ਸ਼ਾਦੀ ਕੀਤੀ, ਬਾਪੂ ਗਾਂਧੀ ਨੇ ਸ਼ਾਦੀ ਕੀਤੀ, ਨਹਿਰੂ ਨੇ ਵਿਆਹ ਕੀਤਾ। ਘੱਟ ਬੋਲਣ ਵਾਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਆਹ ਕੀਤਾ। ਵਿਆਹ ਤਾਂ ਮੋਦੀ ਨੇ ਵੀ ਕੀਤਾ, ਪਰ ਆਪਣੇ ਪਰਵਾਰ ਨੂੰ ਕੋਈ ਅਧਿਕਾਰ ਨਹੀਂ ਦਿੱਤਾ। ਮੋਦੀ ਜੀ ਆਪਣੀ ਡਿਗਰੀ ਦਾ ਸਰਟੀਫਕੇਟ ਵੀ ਨਾ ਦੇ ਸਕੇ ਕਿ ਉਹ ਫਰਜ਼ੀ ਹੈ ਜਾਂ ਅਸਲੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.