ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਸਰਵਣ’ ਨੂੰ ਲੈ ਕੇ ਸੁਰਖੀਆਂ ਬਟੌਰ ਰਹੀ ਹੈ। ਇਹ ਫਿਲਮ ਉਸ ਦੇ ਪ੍ਰੋਡਕਸ਼ਨ ਹਾਊਸ ‘ਪੈਬਲ ਪਿਕਚਰਜ਼’ ਦੇ ਬੈਨਰ ਹੇਠ ਬਣੀ ਹੈ। ਪਹਿਲਾਂ ਉਸ ਦੀ ਮਰਾਠੀ ਫਿਲਮ ਰਿਲੀਜ਼ ਹੋਈ ਅਤੇ ਹੁਣ ਪੰਜਾਬੀ ਫਿਲਮ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਿਯੰਕਾ ਨੇ ਹਾਲੀਆ ‘ਚ ਫਿਲਮ ‘ਸਵਰਣ’ ਦਾ ਟ੍ਰੇਲਰ ਲਾਂਚ ਕੀਤਾ ਹੈ। ਇਸ ਫਿਲਮ ਦੀ ਕਹਾਣੀ ਇਕ ਅਜਿਹੇ ਐੱਨ. ਆਰ. ਆਈ. ਦੀ ਹੈ, ਜੋ ਭਾਰਤ ਪਰਤਦਾ ਹੈ ਅਤੇ ਆਪਣੀ ਵੱਖਰੀ ਪਛਾਣ ਲੱਭਦਾ ਹੈ। ਇਸ ਫਿਲਮ ਦੀ ਸਾਬਕਾ ਪ੍ਰੋਡਿਊਸਰ ਵਾਸੁ ਭਗਨਾਨੀ ਹੈ। ਇਸ ਤੋਂ ਪਹਿਲਾਂ ਉਹ ਪੂਜਾ ਫਿਲਮ ਬੈਨਰ ਤਲੇ ‘ਸਰਬਜੀਤ’ ਨੂੰ ਟੋਰਾਂਟੋ ‘ਚ ਸਕਰਨਿੰਗ ਲਈ ਲੈ ਕੇ ਗਏ ਸੀ। ਹਾਲੀਆ ‘ਚ ਹੀ ਟੋਰਾਂਟੋ ‘ਚ ਇਕ ਪ੍ਰੇਮ ਕਾਨਫੰਰਸ ਹੋਈ। ਇਸ ‘ਚ ਪ੍ਰਿਯੰਕਾ ਚੋਪੜਾ, ਦੀਪਸ਼ਿਖਾ ਭਗਨਾਨੀ, ਡਾਕਟਰ ਮਧੁ ਚੋਪੜਾ, ਮਿਸੀ ਚਹਿਲ ਅਤੇ ਪੰਜਾਬੀ ਸੁਪਰ ਸਟਾਰ ਅਮਰਿੰਦਰ ਗਿੱਲ ਮੌਜੂਦ ਸੀ। ਇਸ ਫਿਲਮ ਦਾ ਟ੍ਰੇਲਰ ਵੀ ਇਸ ਟੀਮ ਦੀ ਮੌਜੂਦਗੀ ‘ਚ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ‘ਸਰਵਣ’ ਦਾ ਨਿਰਦੇਸ਼ਨ ਕਰਨ ਗੁਇਲਾਨੀ ਨੇ ਕੀਤਾ ਹੈ। ਇਸ ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਜਤਿੰਦਰ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਇਸ ਫਿਲਮ ‘ਚ ਸੁਪਰਸਟਾਰ ਅਮਰਿੰਦਰ ਗਿੱਲ ਵੀ ਨਜ਼ਰ ਆਉਣਗੇ।




