ਜਾ.ਸ, ਕਟੜਾ : ਸਾਲ ਭਰ ਪ੍ਰਾਚੀਨ ਗੁਫ਼ਾ ਦੇ ਦਰਸ਼ਨ ਕਰਨ ਦੀ ਸ਼ਰਧਾਲੂਆਂ ਦੀ ਉਡੀਕ ਅੱਜ ਖ਼ਤਮ ਹੋਵੇਗੀ। ਐਤਵਾਰ ਨੂੰ ਮਾਂ ਵੈਸ਼ਨੋ ਦੇਵੀ ਦੀ ਸੋਨੇ ਦੇ ਪੱਤਰੇ ਵਾਲੀ ਪਵਿੱਤਰ ਗੁਫ਼ਾ ਦੇ ਕਿਵਾੜ ਦਿਵਯ ਆਰਤੀ ਨਾਲ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਸਭ ਤੋਂ ਪਹਿਲਾਂ ਮਾਂ ਵੈਸ਼ਨੋ ਦੇਵੀ ਦੇ ਮੁੱਖ ਪੁਜਾਰੀ ਤੇ ਹੋਰ ਪੰਡਿਤ ਤੇ ਸ਼੍ਰਾਈਨ ਬੋਰਡ ਦੇ ਅਧਿਕਾਰੀ ਪ੍ਰਾਚੀਨ ਗੁਫ਼ਾ ਰਾਹੀਂ ਮਾਂ ਦੇ ਦਰਸ਼ਨ ਕਰਨਗੇ। ਦਿਨ ਭਰ ਸ਼ਰਧਾਲੂਆਂ ਨੂੰ ਪ੍ਰਾਚੀਨ ਗੁਫ਼ਾ ’ਚ ਦਾਖ਼ਲੇ ਦਾ ਮੌਕਾ ਮਿਲਦਾ ਹੈ। ਇਹ ਸ਼ਰਧਾਲੂਆਂ ਦੀ ਭੀੜ ’ਤੇ ਨਿਰਭਰ ਕਰੇਗਾ। ਪ੍ਰਾਚੀਨ ਗੁਫ਼ਾ ਦੇ ਕਿਵਾੜ ਖੋਲ੍ਹਦੇ ਸਮੇਂ ਜੇ ਭੀੜ ਵਧੀ ਤਾਂ ਸ਼੍ਰਾਈਨ ਬੋਰਡ ਪ੍ਰਸ਼ਾਸਨ ਦਰਸ਼ਨ ਦੀ ਇਜਾਜ਼ਤ ਨਹੀਂ ਦੇਵੇਗਾ। ਉੱਧਰ ਸ਼੍ਰਾਈਨ ਬੋਰਡ ਪ੍ਰਸ਼ਾਸਨ ਨੇ ਪ੍ਰਾਚੀਨ ਗੁਫ਼ਾ ਦੇ ਕਿਵਾੜ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਮਾਂ ਵੈਸ਼ਨੋ ਦੇਵੀ ਦੀ ਪ੍ਰਾਚੀਨ ਗੁਫ਼ਾ ਤੋਂ ਹੋ ਕੇ ਮਾਂ ਵੈਸ਼ਨੋ ਦੇਵੀ ਦੇ ਦਿਵਯ ਦਰਸ਼ਨ ਕਰਨਾ ਅਲੌਕਿਕ ਹੋਣ ਦੇ ਨਾਲ ਹੀ ਵਿਸ਼ੇਸ਼ ਮਹੱਤਵ ਹੈ।