ਪੱਤਰ ਪੇ੍ਰਰਕ, ਚੜਿੱਕ : ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਰਾਮੂੰਵਾਲਾ ਨਵਾਂ ‘ਚ ਸਵੇਰ ਦੇ ਟਾਇਮ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ ਤੇ ਸਕੂਲੀ ਵਿਦਿਆਰਥੀ ਸਹਿਮ ਗਏ। ਪਰ ਕਿਸੇ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੂਚਨਾ ਮਿਲਦੇ ਹੀ ਤੁਰੰਤ ਸਰਪੰਚ ਚਮਕੌਰ ਸਿੰਘ ਤੇ ਨਗਰ ਵਾਸੀ ਵੱਡੀ ਗਿਣਤੀ ‘ਚ ਪਹੁੰਚ ਗਏ। ਸਰਪੰਚ ਚਮਕੌਰ ਸਿੰਘ ਤੇ ਸੈਂਟਰ ਹੈੱਡ ਟੀਚਰ ਨਰਿੰਦਰ ਕੌਰ ਨੇ ਦੱਸਿਆ ਕਿ ਸਵੇਰੇ ਪ੍ਰਰਾਰਥਨਾ ਸਭਾ ਤੋਂ ਬਾਅਦ ਵਿਦਿਆਰਥੀ ਕਮਰਿਆਂ ‘ਚ ਬੈਠੇ ਸਨ ਤਾਂ ਆਂਗਣਵਾੜੀ ਸੈਂਟਰ ਵਾਲੇ ਕਮਰੇ ਦੀ ਪਿਛਲੀ ਸਾਈਡ ਤੇ ਪਏ ਬਾਲਣ ਨੂੰ ਉੱਪਰ ਦੀ ਜਾਂਦੀ ਬਿਜਲੀ ਦੀ ਤਾਰ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਨਾਲ ਕਮਰੇ ਦੀ ਖਿੜਕੀ ਵਿਚ ਦੀ ਅੱਗ ਦਾ ਧੂੰਆਂ ਕਮਰੇ ਅੰਦਰ ਪਹੁੰਚ ਗਿਆ ਜਿਸ ਤੇ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਤੇ ਸਟਾਫ ਤੁਰੰਤ ਬਾਹਰ ਖੁੱਲੇ ਵਿਹੜੇ ਪਹੁੰਚ ਗਏ, ਜਿੰਨਾਂ੍ਹ ਨੂੰ ਸਪੀਕਰ ਰਾਹੀਂ ਹੋਈ ਅਨਾਊਂਸਮੈਂਟ ਸੁਣ ਕੇ ਮਾਪੇ ਨਾਲ ਲੈ ਕੇ ਗਏ। ਅੱਗ ਨੂੰ ਨਗਰ ਵਾਸੀਆਂ ਦੀ ਮਦਦ ਨਾਲ ਬੁਝਾਇਆ ਗਿਆ ਤੇ ਸਰਪੰਚ ਚਮਕੌਰ ਸਿੰਘ ਨੇ ਸੋਨੀ ਇਲੈਕਟ੍ਰੀਸ਼ਨ, ਸੁਖਪ੍ਰਰੀਤ ਪੀਤਾ ਇਲੈਕਟ੍ਰੀਸ਼ਨ ਦੀ ਮਦਦ ਨਾਲ ਬਿਜਲੀ ਕੇਬਲ ਠੀਕ ਕਰਵਾਈ ਤੇ ਤੁਰੰਤ ਨਰੇਗਾ ਕਾਮੇ ਲਾ ਕੇ ਬਾਹਰ ਖਿਲਰੇ ਹੋਰ ਬਾਲਣ ਨੂੰ ਇਕ ਕਮਰੇ ਵਿਚ ਰੱਖਵਾ ਕੇ ਆਲੇ-ਦੁਆਲੇ ਦੀ ਸਾਫ-ਸਫਾਈ ਕਰਵਾਈ।