ਤਾਰਿਕ ਅਹਿਮਦ, ਕਾਦੀਆਂ

ਪੀਐੱਸਈਬੀ ਇੰਪਲਾਇਜ ਫੈਡਰੇਸ਼ਨ ਏਟਕ ਸਰਕਲ ਵਰਕਿੰਗ ਕਮੇਟੀ ਗੁਰਦਾਸਪੁਰ ਦੀ ਮੀਟਿੰਗ ਕਾਦੀਆਂ ਵਿਖੇ ਸਰਕਲ ਪ੍ਰਧਾਨ ਸਾਥੀ ਬਲਵਿੰਦਰ ਉਦੀਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਪਾਵਰਕੌਮ ਦੀ ਮੈਨੇਜਮੈਂਟ ਕੋਲੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ ਕਿ ਸੀਆਰਏ 295 ਅਧੀਨ ਭਰਤੀ ਕੀਤੇ ਸਹਾਇਕ ਲਾਇਨ ਮੈਨਾ ਦਾ ਹਾਈਕੋਰਟ ‘ਚ ਮਜ਼ਬੂਤ ਪੱਖ ਕੇ ਫੋਰੀ ਤੌਰ ‘ਤੇ ਹਲ ਕੀਤਾਂ ਜਾਵੇ ਤਾਂ ਜੋ ਕਰਮਚਾਰੀਆਂ ‘ਚ ਪਾਏ ਰੋਸ ਨੂੰ ਖ਼ਤਮ ਕੀਤਾ ਜਾ ਸਕੇ, ਕਿਉਂਕਿ ਉਹਨਾਂ ਮੁਲਾਜ਼ਮਾ ਵਲੋਂ ਪਰਵਿਜਨਲ ਪੀਰਡ ਸਫਲਤਾ ਪੂਰਵਕ ਪੁਰਾ ਕਰ ਲਿਆ ਹੈ। ਸਰਕਲ ਸਕੱਤਰ ਸਾਥੀ ਰਣਧੀਰ ਸਿੰਘ ਕਾਹਲੋਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਰਵਈਆ ਮੁਲਾਜ਼ਮ ਮੰਗਾਂ ਪ੍ਰਤੀ ਨਾਹ ਪੱਖੀ ਹੈ, ਵੋਟਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਵਲੋਂ ਮੁਲਾਜ਼ਮਾ ਨਾਲ ਵਾਅਦੇ ਕੀਤੇ ਗਏ ਸਨ ਕਿ ਸਰਕਾਰ ਬਣਨ ‘ਤੇ ਮੁਲਾਜ਼ਮ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਕਰਮਚਾਰੀ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ, ਪਰ ਦੇ ਸਾਲ ਦਾ ਸਮਾਂ੍ਹ ਬੀਤਣ ਵਾਲਾ ਹੈ। ਮਸਲੇ ਜਿਉਂ ਦੇ ਤਿਉਂ ਪਏ ਹਨ, ਸਗੋਂ ਸੰਘਰਸ਼ ਕਰ ਰਹੇ ਮਜ਼ਦੂਰ ਮੁਲਾਜ਼ਮਾ ਦੇ ਸੰਘਰਸ਼ ਨੂੰ ਕੁਚਲਣ ਲਈ ਐਸਮਾ ਵਰਗਾਂ ਖਤਰਨਾਕ ਕਨੂੰਨ ਲਾਗੂ ਕਰਕੇ ਸਵਿਧਾਨ ਹਕ. ਵੀ ਖੋਹਿਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਮੁਲਾਜ਼ਮ ਦਾ ਜ਼ਾਮ ਕੀਤਾ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਸਕੇਲਾ ਦਾ ਬਕਾਇਆ ਏਰੀਅਰ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਅਤੇ ਖੋਹੇ ਭਰੇ ਬਹਾਲ ਕੀਤੇ ਜਾਣ ਸਰਕਾਰੀ ਅਦਾਰਿਆਂ ਵਿੱਚ ਰੈਗੂਲਰ ਭਰਤੀ ਕਰਕੇ ਪੁਰੀਆਂ ਤਨਖਾਹਾਂ ਰੀਲੀਜ਼ ਕੀਤੀਆਂ ਜਾਣ। ਇਸ ਮੌਕੇ ਸਾਹਿਬ ਸਿੰਘ ਧਾਲੀਵਾਲ, ਨਿਸ਼ਾਨ ਸਿੰਘ ਸੋਹਲ, ਪਿਆਰਾ ਸਿੰਘ ਭਾਮੜ੍ਹੀ, ਲਖਵੀਰ ਸਿੰਘ, ਕੁਲਦੀਪ ਸਿੰਘ ਅਟਵਾਲ, ਸੁਰਿੰਦਰ ਸਿੰਘ, ਰਛਪਾਲ ਸਿੰਘ, ਰਾਮ ਲੁਭਾਇਆ, ਮੋਹਨ ਸਿੰਘ, ਗੁਰਭੇਜ ਸਿੰਘ, ਗੁਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ।