ਕੁਲਵਿੰਦਰ ਸਿੰਘ ਰਾਏ, ਖੰਨਾ : ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲਜ਼ ਨੈਸ਼ਨਲ ਮੈਗਾ ਐਵਾਰਡ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਇਸ ਦੌਰਾਨ ਨਿਰਸਵਾਰਥ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਅ ਰਹੇ ਵੱਖ ਵੱਖ ਸਕੂਲਾਂ ਦੇ ਪਿੰ੍ਸੀਪਲਾਂ ਨੂੰ ਫੈਪ ਨੈਸ਼ਨਲ ਐਵਾਰਡ 2023 ਪ੍ਰਰੈਸਟੀਜੀਅਸ ਪਿੰ੍ਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਖੰਨਾ ਦੇ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਪਿੰ੍ਸੀਪਲ ਮਨੋਜ ਕੁਮਾਰ ਨੂੰ ਵੀ ਉਨ੍ਹਾਂ ਦੀਆਂ ਸਕੂਲ ਨੂੰ ਦਿੱਤੀਆਂ ਜਾਂਦੀਆਂ ਸਕੂਲ ਨੂੰ ਨਿਰਸਵਾਰਥ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰ੍ਸੀਪਲ ਮਨੋਜ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਸਮੂਹ ਸਟਾਫ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ। ਪਿੰ੍ਸੀਪਲ ਮਨੋਜ ਕੁਮਾਰ ਨੂੰ ਇਸ ਪ੍ਰਰਾਪਤੀ ‘ਤੇ ਸਮੂਹ ਪ੍ਰਬੰਧਕ ਕਮੇਟੀ ਨੇ ਮੁਬਾਰਕਬਾਦ ਦਿੱਤੀ।


