ਰਵੀ ਮੋਂਗਾ, ਗੁਰੂਹਰਸਹਾਏ (ਫਿਰੋਜ਼ਪੁਰ) : 14 ਸਤੰਬਰ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਸਰਕਾਰੀ ਹਾਈ ਸਕੂਲ ਪਿੰਡੀ ਵਿਖੇ ਮੁੱਖ ਅਧਿਆਪਕ ਦੀਪਕ ਗਾਂਧੀ ਦੀ ਅਗਵਾਈ ਵਿਚ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਹਿੰਦੀ ਵਿਸ਼ੇ ਨਾਲ ਸਬੰਧਤ ਚਾਰਟ ਬਣਾਉਣ ਦੇ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਹਿੰਦੀ ਅਨੁਵਾਦ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਅਧਿਆਪਕ ਦੀਪਕ ਗਾਂਧੀ, ਹਿੰਦੀ ਅਧਿਆਪਕਾਂ ਨੀਲਮ ਰਾਣੀ ਅਤੇ ਸੋਨੀਆ ਨੇ ਕਿਹਾ ਕਿ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਸਾਨੂੰ ਇਸ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਜ਼ਿਆਦਾ ਵਧੀਆ ਆਪਣੀ ਗੱਲਬਾਤ ਆਪਣੀ ਮਾਤ ਭਾਸ਼ਾ ਨਾਲ ਹੀ ਸਮਝਾ ਸਕਦੇ ਹਾਂ ਪਰ ਫਿਰ ਵੀ ਸਾਨੂੰ ਹਿੰਦੀ ਭਾਸ਼ਾ ਲਿਖਣੀ, ਪੜ੍ਹਨੀ ਤੇ ਬੋਲਣੀ ਆਉਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਪੰਜਾਬ ਤੋਂ ਬਾਹਰ ਦੇਸ਼ ਦੇ ਕਿਸੇ ਵੀ ਸੂਬੇ ਵਿਚ ਜਾਵਾਂਗੇ ਤਾਂ ਸਾਨੂੰ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਹੀ ਗੱਲਬਾਤ ਕਰਨੀ ਪਵੇਗੀ। ਅੰਤ ਵਿਚ ਮੁੱਖ ਅਧਿਆਪਕ ਦੀਪਕ ਗਾਂਧੀ ਤੇ ਸੰਦੀਪ ਕੰਬੋਜ਼ ਵੱਲੋਂ ਹਿੰਦੀ ਅਧਿਆਪਕਾਂ ਨੀਲਮ ਰਾਣੀ ਅਤੇ ਸੋਨੀਆ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਦੀਪਕ ਗਾਂਧੀ, ਸੰਦੀਪ ਕੰਬੋਜ਼, ਸਨਮ ਨੱਢਾ, ਨੀਲਮ ਰਾਣੀ, ਪਰਮਿੰਦਰ ਕੌਰ, ਗਗਨਦੀਪ ਕੌਰ, ਚਰਨਜੀਤ ਕੌਰ, ਸੋਨੀਆ, ਨੀਲਮ ਰਾਣੀ, ਰੇਖਾ ਰਾਣੀ, ਸ਼ੁਬੇਗ ਸਿੰਘ, ਬਲਵਿੰਦਰ ਸਿੰਘ,ਰਵੀ ਕੁਮਾਰ, ਦਿਕਸ਼ਾ, ਅਨੀਸ਼ਾ ਰਾਣੀ, ਨਵਨੀਤ ਕੋਰ, ਸੀਮਾ ਰਾਣੀ ਅਤੇ ਗੁਰਵਿੰਦਰ ਕੌਰ ਆਦਿ ਸਟਾਫ ਹਾਜ਼ਰ ਸੀ।