ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਵਿਚ ਮਸ਼ਹੂਰ ਸਿੱਖ ਧਾਰਮਿਕ ਨੇਤਾ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਚਰਨਜੀਤ ਸਿੰਘ ਦੇ ਕਥਿਤ ਕਾਤਲ ਨੂੰ ਅੱਜ ਅੱਤਵਾਦ ਰੋਕੂ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਰਨ ਵਸੂਲੀ ਦਾ ਭੁਗਤਾਨ ਨਾ ਕਰਨ ਉੱਤੇ ਚਰਨਜੀਤ ਸਿੰਘ ਨੂੰ ਕਤਲ ਕੀਤਾ ਗਿਆ। ਮੀਡੀਆ ਵਿਚ ਇਸ ਸਬੰਧੀ ਖਬਰ ਨਸ਼ਰ ਕੀਤੀ ਜਾ ਰਹੀ ਹੈ। ਪੇਸ਼ਾਵਰ ਦੇ ਬਾਹਰੀ ਇਲਾਕੇ ਵਿਚ 29 ਮਈ ਨੂੰ ਇਕ ਬੰਦੂਕਧਾਰੀ ਚਰਨਜੀਤ ਸਿੰਘ ਦੀ ਕਰਿਆਨੇ ਦੀ ਦੁਕਾਨ ਵਿਚ ਦਾਖਲ ਹੋਇਆ ਸੀ ਅਤੇ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ। ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਬਿਆਨ ਮੁਤਾਬਕ ਪੇਸ਼ਾਵਰ ਦੇ ਘੱਲਾ ਮੰਡੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਕਥਿਤ ਕਾਤਲ ਸ਼ੇਹਰਯਾਰ ਸੁਲਤਾਨ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਜਾਂਚ ਅਧਿਕਾਰੀ ਨੇ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੂੰ ਕਿਹਾ ਕਿ ਜਬਰਨ ਵਸੂਲੀ ਦਾ ਭੁਗਤਾਨ ਨਾ ਕਰਨ ‘ਤੇ ਸਿੰਘ ਨੂੰ ਕਤਲ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀ ਨੂੰ ਇਸ ਗੱਲ ਦਾ ਸਬੂਤ ਮਿਲਿਆ ਹੈ ਕਿ ਸਿੰਘ ਨੇ ਪਹਿਲਾਂ ਜਬਰਨ ਵਸੂਲੀ ਦਾ ਭੁਗਤਾਨ ਕੀਤਾ ਸੀ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


