Ad-Time-For-Vacation.png

ਨੋਟਬੰਦੀ: ਰਾਸ਼ਨ-ਪਾਣੀ ਲਿਆਉਣ ਲਈ ਕਰਵਾਈ ਨਸਬੰਦੀ

ਲਖਨਊ: ਉੱਤਰ ਪ੍ਰਦੇਸ਼ ‘ਚ ਪੂਰਨ ਸ਼ਰਮਾ ਨਾਂ ਦੇ ਮਜ਼ਦੂਰ ਨੂੰ ਘਰ ਦਾ ਖਰਚਾ ਚਲਾਉਣ ਲਈ ਨਸਬੰਦੀ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ। ਪੂਰਨ ਸ਼ਰਮਾ ਨੂੰ ਜਦੋਂ ਪਤਾ ਲੱਗਿਆ ਕਿ ਸਰਕਾਰ ਨਸਬੰਦੀ ਕਰਵਾਉਣ ‘ਤੇ 2000 ਰੁਪਏ ਦਿੰਦੀ ਹੈ ਤਾਂ ਉਹ ਆਪਣੀ ਘਰਵਾਲੀ ਨੂੰ ਲੈ ਕੇ ਡਾਕਟਰ ਕੋਲ ਪਹੁੰਚ ਗਿਆ।ਨੇਤਰਹੀਣ ਹੋਣ ਕਰਕੇ ਕਿਸੇ ਸਰੀਰਕ ਸਮੱਸਿਆ ਕਾਰਨ ਡਾਕਟਰਾਂ ਨੇ ਉਸ ਦੀ ਘਰਵਾਲੀ ਦੀ ਨਲਬੰਦੀ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਪੂਰਨ ਸ਼ਰਮਾ ਨੇ ਆਪਣੀ ਨਸਬੰਦੀ ਕਰਵਾ ਲਈ। ਹਸਪਤਾਲ ਵੱਲੋਂ ਬੈਂਕ ਦੇ ਜ਼ਰੀਏ ਉਸ ਨੂੰ 2000 ਰੁਪਏ ਦਿੱਤੇ ਗਏ।ਪੂਰਨ ਸ਼ਰਮਾ ਨੇ ਦੱਸਿਆ ਕਿ ਨੋਟਬੰਦੀ ਦੇ 20 ਦਿਨ ਲੰਘਣ ਬਾਅਦ ਵੀ ਉਨ੍ਹਾਂ ਲਈ ਘਰ ਦਾ ਖਰਚਾ ਤੋਰਨਾ ਦਿਨ-ਪ੍ਰਤੀ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਬੈਂਕ ਤੋਂ ਪੈਸੇ ਮਿਲਣਾ ਤਾਂ ਹੁਣ ਨਾਮੁਮਕਿਨ ਜਾਪਣ ਲੱਗਿਆ ਹੈ। ਫਿਰ ਉਨ੍ਹਾਂ ਨੂੰ ਸਰਕਾਰ ਦੀ ਇਸ ਸਕੀਮ ਬਾਰੇ ਜਾਣਕਾਰੀਮਿਲੀ।ਉਨਾਂ ਨਸਬੰਦੀ ਕਰਵਾਉਣ ਦਾ ਫੈਸਲਾ ਕੀਤਾ। ਪੂਰਨ ਸ਼ਰਮਾ ਦੇ ਦੋ ਬੱਚੇ ਹਨ। ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਪਰ ਮਾਲਕਾਂ ਕੋਲ ਵੀ ਨਗਦੀ ਖਤਮ ਹੋ ਜਾਣ ਕਰਕੇ ਉਨ੍ਹਾਂ ਨੂੰ ਪੈਸਾ ਨਹੀਂ ਮਿਲ ਰਿਹਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.