ਪੀਟੀਆਈ, ਨਵੀਂ ਦਿੱਲੀ : ਨਿਊਜ਼ਕਲਿੱਕ ਨਿਊਜ਼ ਪੋਰਟਲ ਦੇ ਐਚਆਰ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੇ ਅੱਤਵਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਦਰਜ ਕੇਸ ‘ਚ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਮੰਗਣ ਲਈ ਦਿੱਲੀ ਦੀ ਇਕ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ।

ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਚੱਕਰਵਰਤੀ ਨੇ ਪਿਛਲੇ ਹਫਤੇ ਵਿਸ਼ੇਸ਼ ਜੱਜ ਹਰਦੀਪ ਕੌਰ ਦੇ ਸਾਹਮਣੇ ਇਕ ਅਰਜ਼ੀ ਦਾਇਰ ਕਰ ਕੇ ਇਸ ਮਾਮਲੇ ‘ਚ ਮਾਫੀ ਮੰਗੀ ਸੀ ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਅਹਿਮ ਜਾਣਕਾਰੀਆਂ ਹਨ, ਜਿਸ ਦਾ ਖੁਲਾਸਾ ਉਹ ਦਿੱਲੀ ਪੁਲਿਸ ਨੂੰ ਕਰਨਾ ਚਾਹੁੰਦੇ ਹਨ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਨਿਊਜ਼ ਪੋਰਟਲ ‘ਤੇ ਚੀਨ ਤੋਂ ਫੰਡ ਲੈਣ ਤੇ ਆਪਣੇ ਪੱਖ ‘ਚ ਖਬਰਾਂ ਚਲਾਉਣ ਦਾ ਦੋਸ਼ ਹੈ। ਇਸ ਮਾਮਲੇ ‘ਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਨਿਊਜ਼ ਕਲਿਕ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ ਪ੍ਰਬੀਰ ਪੁਰਕਾਯਸਥਾ ਅਤੇ ਐਚਆਰ ਕਰਮਚਾਰੀ ਅਮਿਤ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।