ਪੱਤਰ ਪ੍ਰਰੇਰਕ, ਸ੍ਰੀ ਮਾਛੀਵਾੜਾ ਸਾਹਿਬ : ਸਰਕਾਰੀ ਕਾਲਜ ਵਿਖੇ ਨਗਰ ਕੌਂਸਲ ਮਾਛੀਵਾੜਾ ਵਲੋਂ ਸਵੱਛਤਾ ਪੰਦਰਵਾੜਾ ਤਹਿਤ ਵਿਦਿਆਰਥੀਆਂ ਨੂੰ ਸ਼ਹਿਰ ਸਾਫ਼-ਸੁਥਰਾ ਰੱਖਣ ਲਈ ਜਾਗਰੂਕ ਕੀਤਾ ਗਿਆ। ਨਗਰ ਕੌਂਸਲ ਦੇ ਈਓ ਗੁਰਪਾਲ ਸਿੰਘ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰ੍ਸੀਪਲ ਦੀਪਕ ਚੋਪੜਾ, ਉਪ ਪਿੰ੍ਸੀਪਲ ਰਮਨਜੀਤ ਕੌਰ, ਸਟਾਫ਼ ਐੱਨਸੀਸੀ ਤੇ ਐੱਨਐੱਸਐੱਸ ਦੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ।

ਕਾਰਜ ਸਾਧਕ ਅਫ਼ਸਰ ਵੱਲੋਂ ਸਰਕਾਰ ਦੀ ਸਵੱਛਤਾ ਮੁਹਿੰਮ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਸ਼ਹਿਰ ਸਾਫ਼-ਸੁਥਰਾ ਰੱਖਣ ਲਈ ਹਰੇਕ ਵਿਅਕਤੀ ਆਪਣਾ ਸਹਿਯੋਗ ਦੇਵੇ ਤੇ ਨਿਯਮਾਂ ਦੀ ਪਾਲਣਾ ਕਰ ਗੰਦਗੀ ਨੂੰ ਖੁੱਲ੍ਹੇ ‘ਚ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਸਫ਼ਾਈ ਸਭ ਦਾ ਸਾਂਝਾ ਕੰਮ ਹੈ, ਜਿਸ ਤਹਿਤ ਸਾਰਿਆਂ ਨੂੰ ਸ਼ਹਿਰ ਨੂੰ ਸੁੰਦਰ ਬਣਾਉਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਪੰਦਰਵਾੜਾ ਤਹਿਤ ਰਾਹੋਂ ਰੋਡ ਦੀ ਸਫ਼ਾਈ ਕਰਵਾਈ ਗਈ ਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਵਰੀਤ ਕੌਰ, ਇੰਸਪੈਕਟਰ ਸੁਖਦੇਵ ਸਿੰਘ, ਭੁਪਿੰਦਰ ਸਿੰਘ, ਮੇਜਰ ਸਿੰਘ, ਰਾਮਪ੍ਰਰੀਤ ਸਿੰਘ, ਜੋਤੀ ਰਾਣੀ ਆਦਿ ਮੌਜੂਦ ਸਨ।