ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸਮੂਹ ਸਮਰਾਲਾ ਸ਼ਹਿਰ ਨਿਵਾਸੀਆਂ ਵੱਲੋਂ ਸ੍ਰੀ ਸ਼ਿਆਮ ਜਨਮ ਉਤਸਵ ਦੇ ਮੌਕੇ 24 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਸ਼ਿਆਮ ਜਨਮ ਉਤਸਵ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਮੀਟਿੰਗ ਬੁਲਾਈ ਗਈ, ਜਿਸ ‘ਚ ਸ਼ਿਆਮ ਬਾਬਾ ਦਾ ਜਨਮ ਉਤਸਵ ਮਨਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਸ਼ਿਆਮ ਬਾਬਾ ਦੇ ਸੇਵਕ ਸਨੀ ਦੂਆ ਨੇ ਦੱਸਿਆ ਕਿ 24 ਨਵੰਬਰ ਨੂੰ ਪੁਰਾਣੀ ਸਬਜ਼ੀ ਮੰਡੀ ‘ਚ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਮੀਨੂ ਅਰੋੜਾ ਮੰਡੀ ਗੋਬਿੰਦਗੜ੍ਹ ਵਾਲੇ ਤੇ ਰੁਪੇਸ਼ ਗੰਭੀਰ ਸ਼ਿਆਮ ਬਾਬਾ ਜੀ ਦਾ ਗੁਣਗਾਨ ਕਰਨਗੇ। ਰੁਪੇਸ਼ ਗੰਭੀਰ ਨੇ ਦੱਸਿਆ ਕਿ ਇਸ ਮੌਕੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨਾਂ੍ਹ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ਼ਾਮ ਬਾਬਾ ਜੀ ਦੇ ਜਨਮ ਉਤਸਵ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਨੀ ਦੂਆ, ਦੀਪਕ ਬਾਂਸਲ, ਉਪਿੰਦਰ ਵਸ਼ਿਸ਼ਟ, ਵਿਮਲ, ਸੁਖਦੇਵ, ਰਵੀ ਗੰਭੀਰ, ਰੂਪਮ ਗੰਭੀਰ, ਰਿੰਕੂ ਥਾਪਰ, ਗਗਨ ਥਾਪਰ, ਅਵਨੀਸ਼ ਮਿੱਤਲ, ਵਿਭੂ ਗੁਪਤਾ, ਸਤਵੀਰ ਸਿੰਘ ਸੇਖੋਂ, ਰਵੀ ਥਾਪਰ, ਜੁਗਲ ਕਿਸ਼ੋਰ ਸਾਹਨੀ, ਚੰਦਨ ਵਰਮਾ, ਪੰਡਿਤ ਸ਼ਵਿ ਸ਼ਰਮਾ, ਦਮਨ ਗੰਭੀਰ, ਪੱਪਾ, ਗੋਰਵ ਦੂਆ, ਅਸ਼ੀਸ਼ ਗੋਇਲ, ਰਿੱਕੀ ਭਾਰਦਵਾਜ, ਵਿਨੈ ਕਸ਼ਯਪ, ਬਿੰਨੀ ਬਵੇਜਾ, ਰਾਜੇਸ਼ ਰਹੇਜਾ ਆਦਿ ਹਾਜ਼ਰ ਸਨ।


