ਪੱਤਰ ਪੇ੍ਰਰਕ, ਬੀਜਾ : ਸ਼ਨਿੱਚਰਵਾਰ ਸਵੇਰ ਕਰੀਬ 9.30 ਵਜੇ ਬੀਜਾ ਤੋਂ ਪਾਇਲ ਰੋਡ ‘ਤੇ ਧੁੰਦ ਕਾਰਨ ਵੈਨ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ‘ਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਮਿ੍ਤਕ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਘੁੰਗਰਾਲੀ ਰਾਜਪੂਤਾਂ ਵਜੋਂ ਹੋਈ ਜਦਕਿ ਗਗਨਦੀਪ ਸਿੰਘ ਪੁੱਤਰ ਮੇਜਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਦੇਹ ਸਰਕਾਰੀ ਹਸਪਤਾਲ ਖੰਨਾ ‘ਚ ਪੋਸਟ ਮਾਰਟਮ ਲਈ ਭੇਜੀ ਗਈ। ਜ਼ਖ਼ਮੀ ਗਗਨਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ‘ਚ ਦਾਖਲ ਕਰਾਇਆ ਗਿਆ। ਗਗਨਦੀਪ ਸਿੰਘ ਨੇ ਦੱਸਿਆ ਉਹ ਦੋਵੇਂ ਕੰਮ ‘ਤੇ ਜਾ ਰਹੇ ਸੀ। ਧੁੰਦ ਜ਼ਿਆਦਾ ਹੋਣ ਕਾਰਨ ਟੱਕਰ ਹੋ ਗਈ, ਜਿਸ ‘ਚ ਅਰਸ਼ਦੀਪ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ


