ਅਮਰਜੀਤ ਸਿੰਘ ਵੇਹਗਲ, ਜਲੰਧਰ : ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਪਲੇਠੀ ਮੀਟਿੰਗ ਅਪਾਹਜ ਆਸ਼ਰਮ ‘ਚ ਪ੍ਰਧਾਨ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਆਰੰਭਤਾ ਸ਼੍ਰੀ ਰਾਮ ਜੀ ਦੇ ਭਜਨ ਤੇ ਹਨੂੰਮਾਨ ਚਾਲੀਸਾ ਨਾਲ ਕੀਤੀ ਗਈ। ਫੈਸਲਾ ਕੀਤਾ ਗਿਆ ਕਿ 24 ਅਕਤੂਬਰ ਨੂੰ ਸਾਈਂ ਦਾਸ ਸਕੂਲ ਦੀ ਗਰਾਊਂਡ ‘ਚ ਧੂਮ-ਧਾਮ ਨਾਲ ਦੁਸਹਿਰਾ ਮਨਾਇਆ ਜਾਵੇਗਾ। ਪਿਛਲੇ ਸਾਲ 2022 ਦਾ ਲੇਖਾ-ਜੋਖਾ ਵੀ ਪੇਸ਼ ਕੀਤਾ ਗਿਆ। ਪ੍ਰਧਾਨ ਤਰਸੇਮ ਕਪੂਰ ਨੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਗੋਪਾਲ ਗੁਪਤਾ ਪਠੇਵਾਲੇ, ਓਮ ਦੱਤ ਜੋਸ਼ੀ, ਅਜੈ ਖੰਨਾ, ਡਾ. ਵਿਪਨ ਆਨੰਦ, ਰਾਜੀਵ ਵਾਲੀਆ, ਅਮਿਤ ਗਰਗ, ਧਰਮਪਾਲ ਅਰੋੜਾ, ਪ੍ਰਵੀਨ ਹਾਂਡਾ, ਪਵਨ ਕਪੂਰ ਗੋਰਾ, ਨਰੇਸ਼ ਵਿੱਜ, ਸੁਮਿਤ ਪੁਰੀ, ਲਲਿਤ ਭੱਲਾ, ਵਿਪਨ ਸ਼ਰਮਾ, ਦਵਿੰਦਰ ਅਗਰਵਾਲ, ਵਿਨੋਦ ਅਗਰਵਾਲ , ਰਾਜ ਕੁਮਾਰ ਸ਼ਰਮਾ, ਵਿਜੇ ਸਾਹੀ, ਚੰਦਰ ਮੋਹਨ ਢੀਂਗਰਾ, ਸੰਜੇ ਪਾਲ ਜੱਜ, ਵਰਿੰਦਰ ਸ਼ਰਮਾ, ਵਿਨੋਦ ਗੁਪਤਾ, ਰਮੇਸ਼ ਜਲੋਟਾ, ਰਾਜੇਸ਼ ਕੁਮਾਰ ਰਾਜੂ, ਯਸ਼ਪਾਲ ਸਫਰੀ, ਸੋਮ ਨਾਥ ਪਹਿਲਵਾਨ, ਧਰਮਵੀਰ, ਨੰਦ ਲਾਲ, ਦੀਪਕ ਅਰੋੜਾ ਆਦਿ ਹਾਜ਼ਰ ਸਨ।