ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦਾਖਾ ਪੁਲਿਸ ਨੇ ਸਬ ਡਵੀਜਨ ਦਾਖਾ ਦੇ ਡੀਐੱਸਪੀ ਅਮਨਦੀਪ ਸਿੰਘ ਦੀ ਅਗਵਾਈ ਤੇ ਇੰਸਪੈਕਟਰ ਸਿਕੰਦਰ ਸਿੰਘ ਚੀਮਾ ਦੀ ਦੇਖ ਰੇਖ ਹੇਠ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ।

ਇਹ ਫਲੈਗ ਮਾਰਚ ਬੱਸ ਸਟੈਂਡ, ਰਾਏਕੋਟ, ਪੁਰਾਣੀ ਮੰਡੀ ਤੇ ਜਗਰਾਓਂ ਰੋਡ ਤੋਂ ਹੁੰਦਾ ਹੋਇਆ ਵਾਪਸ ਥਾਣਾ ਦਾਖਾ ਪੁੱਜਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਅਮਨਦੀਪ ਸਿੰਘ ਨੇ ਦੱਸਿਆ ਉਕਤ ਫਲੈਗ ਮਾਰਚ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ ਅਨੁਸਾਰ ਆਉਣ ਵਾਲੇ ਤਿਉਹਾਰਾਂ ਨੂੰ ਮੁੱਖ ਰੱਖਦਿਆ ਕੱਿਢਆ ਗਿਆ ਤੇ ਉਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਥਾਵਾਂ ‘ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਹੜੇ ਮਾੜੇ ਅਨਸਰਾਂ ਤੇ ਬਾਜ਼ ਅੱਖ ਰੱਖਣਗੇ। ਇਸ ਮੌਕੇ ਹਮੀਰ ਸਿੰਘ, ਬਲਜੀਤ ਸਿੰਘ, ਆਤਮਾ ਸਿੰਘ, ਕੁਲਦੀਪ ਸਿੰਘ ਪਰਮਜੀਤ ਸਿੰਘ ਤੇ ਦੇਵਰਾਜ ਆਦਿ ਹਾਜ਼ਰ ਸਨ।