ਨਵੀਂ ਦਿੱਲੀ (ਏਜੰਸੀਆਂ) ਨੋਟਬੰਦੀ ਤੋਂ 3 ਮਹੀਨੇ ਬਾਅਦ ਵੀ ਨਕਦੀ ਦੀ ਪਰੇਸ਼ਾਨੀ ਹਲੇਂ ਪੂਰੀ ਤਰਾ ਦੂਰ ਨਹੀਂ ਹੋਈ। ਦਿੱਲੀ ਅਤੇ ਮੁਬੰਈ ‘ਚ ਕਈ ਏ.ਟੀ.ਐੱਮ. ਹਲੇਂ ਵੀ ਖਾਲੀ ਪਏ ਹਨ, ਤਾਂ ਦੂਜੇ ਪਾਸੇ ਜਿਸ ਏ.ਟੀ.ਐੱਮ. ਪੈਸੇ ਹਨ ਉਥੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ। ਉਥੇ ਰਾਜਨੀਤਕ ਦਲ ਇਸ ਦੇ ਪਿੱਛੇ ਸਰਕਾਰ ‘ਤੇ ਸਵਾਲ ਚੁੱਕ ਰਹੇ ਹਨ ਅਤੇ ਦੋਸ਼ ਲਾਏ ਜਾ ਰਹੇ ਹਨ ਕਿ ਵਿਧਾਨ ਸਭਾ ਚੋਣਾਂ ‘ਚ ਫਾਈਦਾ ਲੈਣ ਲਈ ਦੂਜੀਆਂ ਥਾਵਾਂ ਦੇ ਏ.ਟੀ.ਐੱਮ. ਨੂੰ ਖਾਲੀ ਛੱਡ ਚੋਣਾਂ ਵਾਲੇ ਰਾਜਾਂ ਦੇ ਏ.ਟੀ.ਐੱਮ. ‘ਚ ਪੈਸੇ ਭਰੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ ਜਦੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਸੀ, ਉਦੋਂ ਉਨਾਂ ਨੇ 50 ਦਿਨਾਂ ਤੱਕ ਨਕਦੀ ਦੀ ਪਰੇਸ਼ਾਨੀ ਦੀ ਗੱਲ ਕਹੀ ਸੀ, ਪਰ ਇਸ ਘੋਸ਼ਣਾ ਤੋਂ 3 ਮਹੀਨੇ ਬਾਅਦ ਵੀ ਹਾਲਾਤ ਆਮ ਨਹੀਂ ਹੋਏ। ਰਾਜਧਾਨੀ ਦਿੱਲੀ ਦੇ ਮਹਾਰਾਣੀ ਬਾਗ ‘ਚ ਕਈ ਏ.ਟੀ.ਐੱਮ. ਹਨ, ਪਰ ਸਥਾਨਕ ਨਿਵਾਸੀ ਦੱਸਦੇ ਹਨ ਕਿ ਬੀਤੇ 4 ਦਿਨਾਂ ਦੇ ਦੌਰਾਨ ਉਨਾਂ ‘ਚੋਂ ਸਿਰਫ 1 ਏ.ਟੀ.ਐੱਮ. ‘ਚ ਹੀ ਨਕਦੀ ਪਾਈ ਗਈ ਹੈ।
ਦਿੱਲੀ ਦੀ ਸਰਕਾਰ (ਆਪ) ਰਾਜਧਾਨੀ ਦੇ ਏ.ਟੀ.ਐੱਮ. ‘ਚ ਨਕਦੀ ਦੀ ਕਮੀ ਦੇ ਪਿੱਛੇ ਕੇਂਦਰ ਦੀ ਮੋਦੀ ਸਰਕਾਰ (ਬੀ.ਜੇ.ਪੀ. ਸਰਕਾਰ) ‘ਤੇ ਦੋਸ਼ ਲਾ ਰਹੀ ਹੈ। ਉਨਾਂ ਕਹਿਣਾ ਹੈ ਕਿ ਪਹਿਲੇ ਪੱਧਰ ਦੀਆਂ ਚੋਣਾਂ ਤੋਂ ਬਾਅਦ ਸਾਰੇ ਨੋਟ ਯੂ.ਪੀ. ਭੇਜੇ ਜਾ ਰਹੇ ਹਨ, ਦਿੱਲੀ ਦੇ ਏ.ਟੀ.ਐੱਮ. ‘ਚ ਪੈਸੇ ਨਹੀਂ ਪਾਏ ਜਾ ਰਹੇ। ਆਪ ਨੇਤਾ ਦਿਲੀਪ ਪਾਂਡੇ ਨੇ ਨੋਟਬੰਦੀ ਦੇ 100 ਦਿਨ ਪੂਰੇ ਹੋਣ ‘ਤੇ 17, 18, 19 ਫਰਵਰੀ ਨੂੰ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ।