ਇਹ ਹੈ ਭਾਰਤ ਮਹਾਨ ਜਿਥੇ ਹਰ ਦਿਨ, 18000 ਲੋਕ ਮਰਦੇ ਹਨ ਗੰਦੀ ਹਵਾ ਕਾਰਨ

ਨਵੀਂ ਦਿੱਲੀ ): ਮੈਡੀਕਲ ਰਸਾਲੇ ‘ਦ ਲੈਂਸਟ’ ਮੁਤਾਬਕ ਭਾਰਤ ਵਿੱਚ ਪ੍ਰਦੂਸ਼ਣ ਕਾਰਨ ਰੋਜ਼ਾਨਾ ਇੱਕ ਮਿੰਟ ਵਿੱਚ ਦੋ ਲੋਕਾਂ ਦੀ ਮੌਤ ਹੁੰਦੀ ਹੈ। ਇਸ ਹਿਸਾਬ ਨਾਲ ਰੋਜ਼ਾਨਾ 18,000 ਭਾਰਤੀ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਰਿਪੋਰਟ ਮੁਤਾਬਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਾਰਨ ਹਰ ਸਾਲ ਇੱਕ ਮਿਲੀਅਨ (10 ਲੱਖ) ਭਾਰਤੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਸਾਊਥ ਏਸ਼ੀਆ ਵਿੱਚ ਪ੍ਰਦੂਸ਼ਣ ਕਾਰਨ 1.6 ਮਿਲੀਅਨ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈ ਰਹੇ ਹਨ। ਸਰਵੇ ਮੁਤਾਬਕ ਉੱਤਰ ਭਾਰਤ ਵਿੱਚ ਪ੍ਰਦੂਸ਼ਣ ਕਾਰਨ ਹਵਾ ਵਿੱਚ ਚਿੱਟਾ ਧੂੰਆਂ ਕਾਫੀ ਹੱਦ ਤੱਕ ਜਮਾਂ ਹੋ ਜਾਂਦਾ ਹੈ ਜੋ ਹੌਲੀ-ਹੌਲੀ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੰਦਾ ਹੈ। 48 ਵਿਗਿਆਨੀਆਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਭਾਰਤ ਦੇ ਦਿੱਲੀ ਤੇ ਪਟਨਾ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਹਨ ਜਿੱਥੇ ਪ੍ਰਦੂਸ਼ਣ ਦਾ ਪੱਧਰ 2.5 ਪੀ. ਐਮ. ਦਰਜ ਕੀਤਾ ਗਿਆ। ਇੱਥੇ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ।

‘ਦ ਲੈਂਸਟ’ ਮੁਤਾਬਕ ਪੂਰੇ ਪ੍ਰਦੂਸ਼ਣ ਦਾ 50 ਫੀਸਦ ਹਿੱਸਾ ਕੋਲਾ ਫੈਕਟਰੀਆਂ ‘ਚੋਂ ਪੈਦਾ ਹੁੰਦਾ ਹੈ। ਜੰਗਲਾਤ ਤੇ ਜਲਵਾਯੂ ਬਦਲਾਵ ਮੰਤਰੀ ਅਨਿਲ ਮਾਧਵ ਦੇਵ ਮੁਤਾਬਕ, ਦੇਸ਼ ਦਾ 7 ਕਰੋੜ ਰੁਪਿਆ ਹਰ ਸਾਲ ਪ੍ਰਦੂਸ਼ਣ ਨੂੰ ਘਟਾਉਣ ਲਈ ਖਰਚ ਹੁੰਦਾ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਮੁਤਾਬਕ, ਪ੍ਰਦੂਸ਼ਣ ਇੱਕ ਧੀਮਾ ਜ਼ਹਿਰ ਹੈ ਜੋ ਸਾਡੇ ਫੇਫੜਿਆਂ ‘ਤੇ ਹੌਲੀ-ਹੌਲੀ ਅਸਰ ਕਰਦਾ ਹੈ। ਇਸ ਨੂੰ ਰੋਕਣ ਲਈ ਹਾਲੇ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂ. ਐਚ. ਓ.) ਮੁਤਾਬਕ, ਬਦਲਦੇ ਜਲਵਾਯੂ ਕਾਰਨ 3800 ਮੌਤਾਂ ਗਰਮੀ ਨਾਲ, 48000 ਮੌਤਾਂ ਡਾਇਰੀਆ ਨਾਲ, 60000 ਮੌਤਾਂ ਮਲੇਰੀਆ ਨਾਲ ਅਤੇ 95,000 ਮੌਤਾਂ ਬਚਪਨ ‘ਚ ਸਹੀ ਪੋਸ਼ਣ ਨਾ ਮਿਲਣ ਕਾਰਨ ਹੋ ਰਹੀਆਂ ਹਨ। ਡਬਲਯੂ. ਐਚ. ਓ. ਮੁਤਾਬਕ ਜੇ ਜਲਵਾਯੂ ‘ਚ ਕੋਈ ਸੁਧਾਰ ਨਾ ਹੋਇਆ ਤਾਂ 2050 ਤੱਕ ਗਰਮੀ ਨਾਲ ਹਰ ਸਾਲ ਇੱਕ ਲੱਖ ਤੋਂ ਵੱਧ ਮੌਤਾਂ ਹੋਇਆ ਕਰਨਗੀਆਂ। ਰਿਪੋਰਟ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਦਾ ਸੱਦਾ ਦਿੱਤਾ ਗਿਆ ਹੈ ਜੋ ਮਨੁੱਖੀ ਸਿਹਤ ਲਈ ਦਿਨ-ਬਦਿਨ ਘਾਤਕ ਬਣਦਾ ਜਾ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.