ਔਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਜਲ ਸੈਨਾ ਦੇ ਵਿਸ਼ੇਸ਼ ਸਮੁੰਦਰੀ ਕਮਾਂਡੋਜ਼ ‘ਮਾਰਕੋਸ’ ਨੇ ਉੱਤਰੀ ਅਰਬ ਸਾਗਰ ‘ਚ ਲਾਈਬੇਰੀਆ ਦੇ ਝੰਡੇ ਵਾਲੇ ਕਮਰਸ਼ੀਅਲ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਦਾ ਜਵਾਬ ਦਿੱਤਾ ਹੈ। ਸ਼ੁੱਕਰਵਾਰ ਨੂੰ ਮਾਰਕੋਸ ਨੇ 15 ਭਾਰਤੀਆਂ ਸਮੇਤ ਸਾਰੇ 21 ਚਾਲਕ ਦਲ ਦੇ ਮੈਂਬਰਾਂ ਨੂੰ ਰੈਸਕਿਊ ਕਰ ਲਿਆ ਹੈ।
ਦਰਅਸਲ, ਪੰਜ-ਛੇ ਹਥਿਆਰਬੰਦ ਵਿਅਕਤੀਆਂ ਨੇ ਐਮਵੀ ਲੀਲਾ ਨਾਰਫੋਕ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਨੇਵੀ ਨੇ ਫਿਰ ਸਹਾਇਤਾ ਲਈ ਇਕ ਜੰਗੀ ਜਹਾਜ਼, ਸਮੁੰਦਰੀ ਗਸ਼ਤੀ ਜਹਾਜ਼, ਹੈਲੀਕਾਪਟਰ ਤੇ ਪੀ-8ਆਈ ਤੇ ਲੰਬੀ ਦੂਰੀ ਦੇ ਜਹਾਜ਼ ਤੇ ਪ੍ਰੀਡੇਟਰ MQ9B ਡਰੋਨ ਤਾਇਨਾਤ ਕੀਤੇ।
ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ‘ਜਹਾਜ਼ ‘ਤੇ ਸਵਾਰ 15 ਭਾਰਤੀਆਂ ਸਮੇਤ ਸਾਰੇ 21 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।’ ਉਨ੍ਹਾਂ ਕਿਹਾ, ‘ਮਾਰਕੋਸ ਕਮਾਂਡੋਜ਼ ਨੇ ਜਹਾਜ਼ ਦੀ ਜਾਂਚ ਕੀਤੀ ਤੇ ਪੁਸ਼ਟੀ ਕੀਤੀ ਕਿ ਜਹਾਜ਼ ਵਿਚ ਕੋਈ ਹਾਈਜੈਕਰ ਨਹੀਂ ਸੀ। ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਤੇ ਗਸ਼ਤੀ ਜਹਾਜ਼ਾਂ ਵੱਲੋਂ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਜਹਾਜ਼ ਨੂੰ ਛੱਡ ਦਿੱਤਾ।’ ਮਧਵਾਲ ਨੇ ਕਿਹਾ, ‘ਮਿਸ਼ਨ ‘ਚ ਤਾਇਨਾਤ ਜੰਗੀ ਬੇੜੇ ‘ਤੇ ਮੌਜੂਦ ਭਾਰਤੀ ਜਲ ਸੈਨਾ ਦੇ ਮਾਰਕੋਸ ਕਮਾਂਡੋ ਕਮਰਸ਼ੀਅਲ ਜਹਾਜ਼ ‘ਤੇ ਪਹੁੰਚੇ ਅਤੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ।’
#IndianNavy’s Swift Response to the Hijacking Attempt of MV Lila Norfolk in the North Arabian Sea.
All 21 crew (incl #15Indians) onboard safely evacuated from the citadel.
Sanitisation by MARCOs has confirmed absence of the hijackers.
The attempt of hijacking by the pirates… https://t.co/OvudB0A8VV pic.twitter.com/616q7avNjg
— SpokespersonNavy (@indiannavy) January 5, 2024
ਕੌਣ ਹੁੰਦੇ ਹਨ ਮਾਰਕੋਸ ?
ਫੌਜ ਦੀ ਸਮੁੰਦਰੀ ਕਮਾਂਡੋ ਯੂਨਿਟ ਨੂੰ ਮਾਰਕੋਸ ਕਿਹਾ ਜਾਂਦਾ ਹੈ। ਇਸ ਯੂਨਿਟ ਦਾ ਅਧਿਕਾਰਤ ਨਾਂ ਮਰੀਨ ਕਮਾਂਡੋ ਫੋਰਸ (MCF) ਹੈ। ਮਾਰਕੋਸ ਕਮਾਂਡਰ ਕੋਲ ਪਾਣੀ ‘ਚ ਮੌਤ ਨੂੰ ਹਰਾਉਣ ‘ਚ ਮੁਹਾਰਤ ਹਾਸਲ ਹੈ। ਇਨ੍ਹਾਂ ਲੋਕਾਂ ਨੂੰ ਸਮੁੰਦਰ ਦਾ ਸਿਕੰਦਰ ਵੀ ਕਿਹਾ ਜਾਂਦਾ ਹੈ। ਇਹ ਕਮਾਂਡੋ ਪਾਣੀ ‘ਚ ਆਪਣੇ ਆਪਰੇਸ਼ਨ ਕਰਨ ਲਈ ਤਿਆਰ ਕੀਤੇ ਜਾਂਦੇ ਹਨ। ਮਾਰਕੋਸ ਕਮਾਂਡੋ ਹੋਸਟੇਸ ਰੈਸਕਿਊ, ਗੈਰ-ਰਵਾਇਤੀ ਯੁੱਧ, ਨਿੱਜੀ ਰਿਕਵਰੀ ਵਰਗੇ ਕਈ ਆਪਰੇਸ਼ਨਾਂ ‘ਚ ਸ਼ਾਮਲ ਰਹੇ ਹਨ।
ਕਦੋਂ ਹੋਈ ਮਾਰਕੋਸ ਕਮਾਂਡੋ ਯੂਨਿਟ ਦੀ ਸਥਾਪਨਾ ?
ਮਾਰਕੋਸ ਕਮਾਂਡੋ ਯਾਨੀ ਮਰੀਨ ਕਮਾਂਡੋ ਫੋਰਸ ਫਰਵਰੀ 1987 ‘ਚ ਬਣਾਈ ਗਈ ਸੀ। ਦਰਅਸਲ, ਉਸ ਸਮੇਂ ਅੱਤਵਾਦੀ ਹਮਲੇ ਅਤੇ ਸਮੁੰਦਰੀ ਡਾਕੂਆਂ ਦਾ ਆਤੰਕ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਇਕ ਵਿਸ਼ੇਸ਼ ਬਲ ਦੀ ਲੋੜ ਮਹਿਸੂਸ ਹੋਈ ਤੇ ਇਸੇ ਸੋਚ ਨੂੰ ਧਿਆਨ ਵਿੱਚ ਰੱਖ ਕੇ ਇਸ ਯੂਨਿਟ ਨੇ 1986 ਵਿੱਚ ਅਕਾਰ ਲੈਣਾ ਸ਼ੁਰੂ ਕੀਤਾ। ਹਾਲਾਂਕਿ, 1991 ‘ਚ ਇਸਦਾ ਨਾਮ ਬਦਲ ਕੇ ‘ਮਰੀਨ ਕਮਾਂਡੋ ਫੋਰਸ’ (MCF) ਰੱਖਿਆ ਗਿਆ ਸੀ। ਇਹ ਕਮਾਂਡੋ ਜ਼ਮੀਨ, ਪਾਣੀ ਅਤੇ ਹਵਾ ਹਰ ਥਾਂ ਦੁਸ਼ਮਣ ਲਈ ਘਾਤਕ ਸਾਬਤ ਹੁੰਦੇ ਹਨ।

ਯੂਨਿਟ ਨੇ ਹੌਲੀ-ਹੌਲੀ ਤਜਰਬੇ ਅਤੇ ਪੇਸ਼ੇਵਰਤਾ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲਈ ਹੈ। ਮਾਰਕੋਸ ਨਿਯਮਿਤ ਤੌਰ ‘ਤੇ ਜੇਹਲਮ ਨਦੀ ਤੇ ਵੁਲਰ ਝੀਲ ‘ਚ ਕੰਮ ਕਰਦੇ ਹਨ। ਇਸ ਜ਼ਰੀਏ ਮਾਰਕੋਸ ਜੰਮੂ-ਕਸ਼ਮੀਰ ‘ਚ ਵਿਸ਼ੇਸ਼ ਸਮੁੰਦਰੀ ਅਤੇ ਅੱਤਵਾਦ ਵਿਰੋਧੀ ਆਪਰੇਸ਼ਨ ਚਲਾਉਂਦੇ ਹਨ। ਮਾਰਕੋਸ ਹਰ ਤਰ੍ਹਾਂ ਦੇ ਮਿਸ਼ਨਾਂ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਿਸ਼ਨਾਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।
ਕਿਉਂ ਮੁਸ਼ਕਲ ਮੰਨੀ ਜਾਂਦੀ ਹੈ ਮਾਰਕੋਸ ਕਮਾਂਡੋ ਦੀ ਟ੍ਰੇਨਿੰਗ ?
ਫਿਲਹਾਲ ਇਸ ਵਿਚ 1200 ਕਮਾਂਡੋ ਮੌਜੂਦ ਹਨ। ਮਾਰਕੋਸ ਕਮਾਂਡੋ ਜਿੰਨੇ ਸਖ਼ਤ ਹੁੰਦੇ ਹਨ, ਉਨ੍ਹਾਂ ਨੂੰ ਓਨੀ ਹੀ ਸਖ਼ਤ ਸਿਖਲਾਈ ਦੇਣੀ ਪੈਂਦੀ ਹੈ। ਇਕ ਆਮ ਵਿਅਕਤੀ ਸੋਚ ਵੀ ਨਹੀਂ ਸਕਦਾ ਕਿ ਉਨ੍ਹਾਂ ਦੀ ਸਿਖਲਾਈ ਕਿੰਨੀ ਔਖੀ ਹੁੰਦੀ ਹੈ। ਦਰਅਸਲ, ਮਾਰਕੋਸ ਲਈ ਚੁਣੇ ਗਏ ਸਿਪਾਹੀਆਂ ਦੀ ਟ੍ਰੇਨਿੰਗ ਤਿੰਨ ਸਾਲ ਲਈ ਹੁੰਦੀ ਹੈ, ਇਸ ਵਿਚ ਹਜ਼ਾਰਾਂ ਸਿਪਾਹੀਆਂ ਵਿਚੋਂ ਕੁਝ ਹੀ ਸਿਪਾਹੀਆਂ ਨੂੰ ਟ੍ਰੇਨਿੰਗ ਲਈ ਅੱਗੇ ਭੇਜਿਆ ਜਾਂਦਾ ਹੈ। ਫ਼ੌਜੀਆਂ ਦੀ ਤਿੰਨ ਸਾਲਾਂ ਦੀ ਸਖ਼ਤ ਸਿਖਲਾਈ ਦੌਰਾਨ ਉਨ੍ਹਾਂ ਨੂੰ 24 ਘੰਟਿਆਂ ‘ਚੋਂ ਸਿਰਫ਼ 4-5 ਘੰਟੇ ਦੀ ਨੀਂਦ ਮਿਲਦੀ ਹੈ। ਉਨ੍ਹਾਂ ਦੀ ਸਿਖਲਾਈ ਸਵੇਰੇ-ਸਵੇਰੇ ਸ਼ੁਰੂ ਹੁੰਦੀ ਹੈ, ਜੋ ਹਰ ਸ਼ਾਮ ਜਾਂ ਕਈ ਵਾਰ ਰਾਤ ਤਕ ਜਾਰੀ ਰਹਿੰਦੀ ਹੈ। ਸਿਪਾਹੀਆਂ ਨੂੰ ਹਰ ਹਾਲਤ ‘ਚ ਆਪਣੀ ਸਿਖਲਾਈ ਪੂਰੀ ਕਰਨੀ ਪੈਂਦੀ ਹੈ।

ਮਾਰਕੋਸ ਨੂੰ ਸਿਰਫ਼ ਪਾਣੀ ‘ਚ ਹੀ ਨਹੀਂ, ਬਲਕਿ ਹਰ ਕਿਸਮ ਦੇ ਵਾਤਾਵਰਨ ‘ਚ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਰਾਜਸਥਾਨ, ਤਵਾਂਗ, ਸੋਨਮਰਗ ਤੇ ਮਿਜ਼ੋਰਮ ‘ਚ ਵੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੇ ਆਪ੍ਰੇਸ਼ਨ ਨੂੰ ਅੰਜਾਮ ਦੇ ਸਕਣ। ਉਨ੍ਹਾਂ ਨੂੰ ਭਾਰਤੀ ਜਲ ਸੈਨਾ ਤੋਂ ਹੀ ਨਹੀਂ ਬਲਕਿ ਬ੍ਰਿਟਿਸ਼ ਤੇ ਅਮਰੀਕਨ ਨੇਵੀ ਦੇ ਟ੍ਰੇਨਰਾਂ ਤੋਂ ਵੀ ਸਿਖਲਾਈ ਦਿਵਾਈ ਜਾਂਦੀ ਹੈ। ਇਸ ਟੀਮ ‘ਚ ਜ਼ਿਆਦਾਤਰ 20-22 ਸਾਲ ਦੇ ਨੌਜਵਾਨਾਂ ਨੂੰ ਲਿਆ ਜਾਂਦਾ ਹੈ।
ਵਿਚ ਟ੍ਰੇਨਿੰਗ ਦੇ ਟੁੱਟ ਜਾਂਦੀ ਹੈ ਹਿੰਮਤ
ਕਈ ਮੀਟਰ ਦੀ ਉਚਾਈ ਤੋਂ ਛਾਲ ਮਾਰਨਾ, ਡੂੰਘੇ ਪਾਣੀ ‘ਚ ਲੰਬੇ ਸਮੇਂ ਤਕ ਰਹਿਣਾ, ਚਿੱਕੜ ‘ਚ ਕਈ ਮੀਟਰ ਦੌੜਨਾ, ਇਹ ਸਭ ਉਨ੍ਹਾਂ ਦੀ ਸਿਖਲਾਈ ਦਾ ਹਿੱਸਾ ਹਨ। ਆਮ ਤੌਰ ‘ਤੇ ਇਹ ਸਿਖਲਾਈ ਇੰਨੀ ਸਖ਼ਤ ਹੈ ਕਿ ਕੁਝ ਨੌਜਵਾਨ ਇਸ ਨੂੰ ਅੱਧ ਵਿਚਾਲੇ ਹੀ ਛੱਡ ਦਿੰਦੇ ਹਨ। ਇਨ੍ਹਾਂ ਸਾਰੇ ਪੜਾਵਾਂ ਨੂੰ ਪਾਸ ਕਰਨ ਵਾਲੇ ਫ਼ੌਜੀਆਂ ਨੂੰ ਅਗਲੇਰੀ ਸਿਖਲਾਈ ਲਈ ਅਮਰੀਕਾ ‘ਚ ਨੇਵੀ ਸੀਲ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਭ ਤੋਂ ਬਾਅਦ ਮਾਰਕੋਸ ਕਮਾਂਡੋ ਤਿਆਰ ਹੁੰਦੇ ਹਨ।

ਕਿੰਨੇ ਅਪਰੇਸ਼ਨਾਂ ‘ਚ ਤਾਇਨਾਤ ਹੋਏ ਮਾਰਕੋਸ ਕਮਾਂਡੋ ?
1987 ਤੋਂ ਹੁਣ ਤਕ ਮਾਰਕੋਸ ਨੂੰ ਕਈ ਵੱਡੇ ਅਪ੍ਰੇਸ਼ਨਾਂ ਨੂੰ ਅੰਜਾਮ ਦੇਣ ਲਈ ਤਾਇਨਾਤ ਕੀਤਾ ਗਿਆ ਤੇ ਉਨ੍ਹਾਂ ਨੇ ਇਨ੍ਹਾਂ ਆਪਰੇਸ਼ਨਾਂ ‘ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਾਰਕੋਸ ਨੂੰ ਪਹਿਲੀ ਵਾਰ 1990 ਦੇ ਦਹਾਕੇ ‘ਚ ਵੁਲਰ ਝੀਲ ਵਿੱਚ ਤਾਇਨਾਤ ਕੀਤਾ ਗਿਆ ਸੀ। ਮਾਰਕੋਸ ਕਮਾਂਡੋਜ਼ ਨੇ ਸਾਲ 1987 ‘ਚ ਪਵਨ ਆਪਰੇਸ਼ਨ ਨੂੰ ਸਫਲ ਬਣਾਇਆ ਸੀ। ਇਸ ਤੋਂ ਬਾਅਦ ਸਪੈਸ਼ਲ ਕਮਾਂਡੋ ਫੋਰਸ ਨੇ 1988 ‘ਚ ਕੈਕਟਸ ਆਪ੍ਰੇਸ਼ਨ, 1991 ‘ਚ ਤਾਸ਼ਾ ਆਪ੍ਰੇਸ਼ਨ, 1992 ‘ਚ ਜ਼ਬਰਦਸਤ ਆਪ੍ਰੇਸ਼ਨ, 1999 ‘ਚ ਕਾਰਗਿਲ ਯੁੱਧ, 2008 ‘ਚ ਬਲੈਕ ਟੋਰਨੇਡੋ ਨਾਡੋ ਆਪ੍ਰੇਸ਼ਨ ਤੇ 2015 ‘ਚ ਰਾਹਤ ਆਪ੍ਰੇਸ਼ਨ ਸਮੇਤ ਕਈ ਵੱਡੇ ਆਪ੍ਰੇਸ਼ਨਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।


