Ad-Time-For-Vacation.png

ਥਾਈਲੈਂਡ ਦੇ ਡਾਕਟਰਾਂ ਨੇ ਲੱਭਿਆ Coronavirus ਦਾ ਇਲਾਜ

ਕੋਰੋਨਾ ਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੈ। ਇਸ ਨਾਲ ਹੁਣ ਤਕ ਚੀਨ ‘ਚ 362 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੂਰੀ ਦੁਨੀਆਂ ‘ਚ ਲਗਭਗ 17,387 ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਸ ਖਤਰਨਾਕ ਜਾਨਲੇਵਾ ਵਾਇਰਸ ਨਾਲ ਲੜਨ ਲਈ ਥਾਈਲੈਂਡ ਦੇ ਡਾਕਟਰਾਂ ਨੇ ਇੱਕ ਦਵਾਈ ਤਿਆਰ ਕੀਤੀ ਹੈ। ਉੱਥੇ ਦੀ ਸਰਕਾਰ ਦਾ ਦਾਅਵਾ ਹੈ ਕਿ ਇਹ ਦਵਾਈ ਇੰਨੀ ਕਾਮਯਾਬ ਹੈ ਕਿ ਇਸ ਨਾਲ ਮਰੀਜ਼ 48 ਘੰਟੇ ‘ਚ ਠੀਕ ਹੋ ਸਕਦਾ ਹੈ।

ਥਾਈਲੈਂਡ ਦੇ ਡਾਕਟਰ ਕ੍ਰਿਏਨਸਾਕ ਅਤਿਪਾਰਨਵਾਨਿਚ ਨੇ ਦੱਸਿਆ ਕਿ ਉਨ੍ਹਾਂ ਨੇ 71 ਸਾਲਾ ਮਹਿਲਾ ਮਰੀਜ਼ ਨੂੰ ਆਪਣੀ ਨਵੀਂ ਦਵਾਈ ਦੇ ਕੇ 48 ਘੰਟੇ ‘ਚ ਹੀ ਠੀਕ ਕਰ ਦਿੱਤਾ। ਦਵਾਈ ਦੇਣ ਤੋਂ 12 ਘੰਟੇ ਬਾਅਦ ਮਰੀਜ਼ ਬਿਸਤਰੇ ਤੋਂ ਉੱਠ ਕੇ ਬੈਠ ਗਈ। ਜਦਕਿ ਇਸ ਤੋਂ ਪਹਿਲਾਂ ਉਹ ਹਿਲਜੁੱਲ ਵੀ ਨਹੀਂ ਪਾ ਰਹੀ ਸੀ। 48 ਘੰਟੇ ‘ਚ ਉਹ 90 ਫ਼ੀਸਦੀ ਸਿਹਤਮੰਦ ਹੋ ਚੁੱਕੀ ਹੈ। ਛੇਤੀ ਹੀ ਉਹ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਗ੍ਰਿਫਤ ਤੋਂ ਬਾਹਰ ਹੋਵੇਗੀ।

ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਉਨ੍ਹਾਂ ਲੈਬ ‘ਚ ਇਸ ਦਵਾਈ ਦਾ ਪ੍ਰੀਖਣ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਸਕਰਾਤਮਕ ਨਤੀਜੇ ਮਿਲੇ। ਇਸ ਨੇ 12 ਘੰਟੇ ਦੇ ਅੰਦਰ ਹੀ ਮਰੀਜ਼ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। 48 ਘੰਟੇ ਵਿੱਚ ਤਾਂ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਿਆ।

ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਐਂਟੀ-ਫਲੂ ਡਰੱਗ ਓਸੇਲਟਾਮਿਵਿਰ ਨੂੰ ਐਚਆਈਵੀ ਦੇ ਇਲਾਜ ਲਈ ਵਰਤੋਂ ‘ਚ ਲਿਆਂਦੀ ਜਾਣ ਵਾਲੀ ਲੋਪਿਨਾਵਿਰ ਅਤੇ ਰਿਟੋਨਾਵਿਰ ਨਾਲ ਮਿਲਾ ਕੇ ਨਵੀਂ ਦਵਾਈ ਬਣਾਈ ਹੈ। ਇਹ ਦਵਾਈ ਬਹੁਤ ਅਸਰਦਾਰ ਸਾਬਤ ਹੋਈ। ਹੁਣ ਉਹ ਇਸ ਨੂੰ ਹੋਰ ਅਸਰਦਾਰ ਬਣਾਉਣ ਲਈ ਲੈਬ ‘ਚ ਪ੍ਰੀਖਣ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਥਾਈਲੈਂਡ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 19 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 8 ਮਰੀਜ਼ਾਂ ਨੂੰ 14 ਦਿਨਾਂ ‘ਚ ਠੀਕ ਕਰ ਕੇ ਘਰ ਭੇਜਿਆ ਜਾ ਚੁੱਕਾ ਹੈ। 11 ਮਰੀਜਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.