ਸਟਾਫ ਰਿਪੋਰਟਰ, ਖੰਨਾ : ਖੰਨਾ ਪਬਲਿਕ ਸਕੂਲ ਖੰਨਾ ਦੇ ਤਿੰਨ ਵਿਦਿਆਰਥੀ ਜਸ਼ਨਦੀਪ ਕੌਰ, ਹਰਲੀਨ ਕੌਰ ਬੈਂਸ, ਗਰਸ਼ਵੀਰ ਕੌਰ ਘੁੰਮਣ 14ਵੀਂ ਸੀਨੀਅਰ ਨੈਸ਼ਨਲ ਜੋ ਕਿ ਭਾਰਤ ‘ਚ ਅਸਾਮ ਦੇ ਕੋਕਰਾਜ ਲਈ ਰਵਾਨਾ ਹੋ ਗਏ। ਗੌਰਵ ਅਬਰੋਲ ਜੋ ਕਿ ਪੰਜਾਬ ਚੌਕਬਾਲ ਦੇ ਕੋਚ ਵਜੋਂ ਨਾਲ ਰਵਾਨਾ ਹੋ ਗਏ।
ਪਿੰ੍ਸੀਪਲ ਅੰਜੁਮ ਅਬਰੋਲ ਤੇ ਜਸਵੰਤ ਸਿੰਘ ਮਿੱਤਰ ਨੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸੰਸਥਾ ਦੇ ਪੜ੍ਹਦੇ 3 ਵਿਦਿਆਰਥੀ ਪੰਜਾਬ ਦੀ ਟੀਮ ‘ਚ ਸ਼ਾਮਲ ਹੋਏ ਹਨ ਤੇ ਸੀਨੀਅਰ ਅਧਿਆਪਕ ਪੰਜਾਬ ਦੇ ਕੋਚ ਦਾ ਅਹੁਦਾ ਸੰਭਾਲ ਰਹੇ ਹਨ।
ਉਨ੍ਹਾਂ ਦੱਸਿਆ ਗਰਸ਼ਵੀਰ, ਜਸ਼ਨਦੀਪ ਦੋਨੋ ਦਸਵੀਂ ਜਮਾਤ ਦੇ ਵਿਦਿਆਰਥਣਾਂ ਹਨ ਤੇ ਹਰਲੀਨ ਕੌਰ ਬੈਂਸ ਗਿਆਰਵੀਂ ਜਮਾਤ ਕਾਮਰਸ ਦੀ ਵਿਦਿਆਰਥਣ ਹੈ। ਤਿੰਨੋ ਵਿਦਿਆਰਥੀ ਚੌਕਬਾਲ ਦੇ ਨਾਲ ਨਾਲ ਐਥਲੈਟਿਕਸ ‘ਚ ਵੀ ਪੰਜਾਬ ਸਟੇਟ ‘ਚ ਖੇਡ ਚੁੱਕੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਤਿੰਨੇ ਖਿਡਾਰਨਾਂ ਆਪਣੇ ਮਾਪਿਆਂ, ਸਕੂਲ ਤੇ ਸ਼ਹਿਰ ਤੇ ਪਿੰਡ ਦਾ ਨਾਮ ਰੋਸ਼ਨ ਕਰਨਗੇ।


